ਪੰਨਾ:ਯਰਵਾਦਾ ਮੰਦਰ ਵਿਚੋਂ ਆਸ਼ਰਮ ਸਾਧਨਾਂ.pdf/40

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬਣਾ ਲੈਂਦਾ ਹੈ। ਸਚੁ ਦੇ ਖੋਜੀ ਆਪਣੀ ਜਦੋ ਜਹਿਦ ਵਿਚ ਮਾਲੀ ਨਤੀਜਿਆਂ ਨੂੰ ਵਿਚਾਰ ਵਿਚ ਹੀ ਨਹੀਂ ਲਿਆਉਂਦੇ, ਕਿਉਂਕਿ ਇਹ ਕੇਵਲ ਉਨ੍ਹਾਂ ਦੇ ਉਨਰ ਦਾ ਹਿੱਸਾ ਹੀ ਨਹੀਂ ਸਗੋਂ ਉਨ੍ਹਾਂ ਦੀ ਜ਼ਿੰਦਗੀ ਦਾ ਤਾਣਾ ਪੇਟਾ ਹੁੰਦਾ ਹੈ।

ਜਦੋਂ ਅਸੀਂ ਇਸ ਸਾਧਨਾ ਦੀ ਮਹੱਤਤਾ ਨੂੰ ਸਮਝ ਲਵਾਂਗੇ ਸਾਨੂੰ ਪਤਾ ਲਗੇਗਾ ਕਿ ਉਹ ਭੈੜ, ਜਿਸ ਦੇ ਨਾਲ ਇਸ ਦੀ ਟਕਰ ਹੋਣੀ ਹੈ, ਕੇਵਲ ਨੀਚ ਜਾਤਾਂ ਤਕ ਹੀ ਮਹਿਦੂਦ ਨਹੀਂ। ਭੈੜ ਜੋ ਸ਼ੁਰੂ ਵਿਚ ਰਾਈ ਜਿਨ੍ਹਾਂ ਹੁੰਦਾ ਹੈ, ਛੇਤੀ ਹੀ ਬੇਅੰਤ ਵਧ ਜਾਂਦਾ ਹੈ ਤੇ ਆਖ਼ਿਰ ਜਿਸ ਉਪਰ ਉਸ ਦੀ ਬੁਨਿਆਦ ਹੁੰਦੀ ਹੈ ਉਸੇ ਨੂੰ ਬਰਬਾਦ ਕਰ ਦਿੰਦਾ ਹੈ। ਇਉਂ ਇਸ ਭੈੜ ਨੇ ਜ਼ਿੰਦਗੀ ਦੇ ਹਰ ਪਹਿਲੂ ਤੇ ਹੱਲਾ ਕੀਤਾ ਹੈ। ਸਾਨੂੰ ਅਨੰਤ ਇਸ਼ਨਾਨ-ਪਾਨ (Ablutions) ਅਤੇ ਛੂਤ ਦੇ ਵਿਚਾਰ ਕਾਰਨ ਅਡਰੀ ਖ਼ੁਰਾਕ ਤਿਆਰ ਕਰਨ ਦਾ ਸਦਕਾ, ਇੰਨਾਂ ਵਕਤ ਹੀ ਨਹੀਂ ਮਿਲਦਾ ਕਿ ਅਸੀਂ ਆਪਣੇ ਵਲ ਵੀ ਧਿਆਨ ਦੇ ਸਕੀਏ। ਅਸੀ ਕਹਿਣ ਨੂੰ ਤਾਂ ਰਬ ਦੀ ਪੂਜਾ ਕਰਦੇ ਹਾਂ ਪਰ ਅਸਲ ਵਿਚ ਆਪਣੀ ਹੀ ਕਰਦੇ ਹਾਂ।

ਇਹ ਸਾਧਨਾ ਕੇਵਲ ਅਛੂਤਾਂ ਨਾਲ ਦੋਸਤੀ ਲਾਣ ਵਿਚ ਹੀ ਨਹੀਂ, ਸਗੋਂ ਹਰ ਜ਼ਿੰਦਗੀ ਨਾਲ, ਆਪਣੇ ਸ੍ਰੀਰ ਸਮਾਨ ਪਿਆਰ ਕਰਨ ਵਿਚ ਹੈ। ਛੂਤ-ਤਿਆਗ ਤੋਂ ਭਾਵ ਹੈ ਸਰਬ-ਪਿਆਰ, ਸਭ ਜੀਵ-ਮਾਤ੍ਰ ਦੀ ਸੇਵਾ। ਇਸ ਤਰ੍ਹਾਂ ਇਹ ਅਹਿੰਸਾ ਦਾ ਰੂਪ ਹੈ। ਅਛੂਤ ਉਧਾਰ ਮਨੁਖ ਮਨੁਖ ਦੇ ਵਿਚਕਾਰਲੀਆਂ ਕੰਧਾਂ ਨੂੰ ਢਾਂਦਾ ਤੇ ਜ਼ਿੰਦਗੀ ਦੀਆਂ ਵੰਡੀਆਂ ਨੂੰ ਮੇਟਦਾ ਹੈ। ਇਹੋ ਜਹੀਆਂ ਕੰਧਾਂ ਸੰਸਾਰ ਵਿਚ ਸਾਨੂੰ ਹਰ ਥਾਂ ਉਸਰੀਆਂ ਦਿਸਦੀਆਂ ਹਨ। ਪਰ ਇੱਥੇ ਸਾਡਾ ਪ੍ਰਯੋਜਨ ਕੇਵਲ ਛੂਤ ਨਾਲ ਹੈ ਜਿਸ ਨੇ ਹਿੰਦ ਵਿਚ ਧਾਰਮਕ ਪ੍ਰਵਾਨਗੀ ਲਈ ਹੋਈ ਹੈ ਤੇ ਲੱਖਾਂ ਕ੍ਰੋੜਾਂ ਮਨੁਖਾਂ ਨੂੰ ਗ਼ੁਲਾਮੀ ਦੇ ਕੰਢੇ ਤੇ ਅਪੜਾ ਦਿੱਤਾ ਹੈ।

੩੦