ਪੰਨਾ:ਯਰਵਾਦਾ ਮੰਦਰ ਵਿਚੋਂ ਆਸ਼ਰਮ ਸਾਧਨਾਂ.pdf/41

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰੋਜ਼ੀ ਕਿਰਤ

(Bread Labour)

ਜੀਵਨ ਜਿਊਣ ਲਈ ਮਨੁਖ ਲਈ ਕਿਰਤ ਕਰਨੀ ਜ਼ਰੂਰੀ ਹੈ। ਇਸ ਨਿਯਮ ਦਾ ਪਹਿਲਾਂ ਮੈਨੂੰ ਟਾਲਸਟਾਇ ਦੇ 'ਰੋਜ਼ੀ ਕਿਰਤ' ਲੇਖ ਪੜ੍ਹਨ ਤੋਂ ਪਤਾ ਲਗਾ ਸੀ, ਪਰ ਉਸ ਤੋਂ ਵੀ ਪਹਿਲਾਂ ਰਸਕਿਨ ਦੇ 'ਇਸ ਅੰਤ ਤੀਕ' (Unto this last) ਦੇ ਪੜ੍ਹਨ ਤੇ, ਇਸ ਅਸੂਲ ਦੀ ਕਦਰ ਮੈਂ ਸ਼ੁਰੂ ਕਰ ਦਿੱਤੀ ਸੀ। ਇਸ ਇਲਾਹੀ ਕਾਨੂੰਨ ਉਪਰ, ਕਿ ਹਰ ਮਨੁਸ਼ ਆਪਣੇ ਜੀਵਨ ਲਈ ਦਸਾਂ ਨੌਹਾਂ ਦੀ ਕਿਰਤ ਕਰੇ, ਪਹਿਲਾਂ ਪਹਿਲ ਰੂਸੀ ਲੇਖਕ ਟ.ਮ. ਬਾਂਡਾਰੇਫ (T. M. Bondaref) ਨੇ ਜ਼ੋਰ ਦਿੱਤਾ ਸੀ। ਟਾਲਸਟਾਇ ਨੇ ਇਸ ਨੂੰ ਪ੍ਰਕਾਸ਼ਤ ਕੀਤਾ ਤੇ ਉਨ੍ਹਾਂ ਦਾ ਜ਼ੋਰਦਾਰ ਪ੍ਰਚਾਰ ਕੀਤਾ। ਮੇਰੇ ਖ਼ਿਆਲ ਵਿਚ ਗੀਤਾ ਦੇ ਤੀਸਰੇ ਅਧਯਾਇ ਵਿਚ ਵੀ ਇਹੀ ਅਸੂਲ ਲਿਖਿਆ ਹੈ। ਇਥੇ ਲਿਖਿਆ ਹੈ ਕਿ ਬਿਨਾ ਕੁਰਬਾਨੀ (Sacrifice) ਦਿੱਤੇ, ਜੇ ਕੋਈ ਪ੍ਰਸ਼ਾਦ ਛਕਦਾ ਹੈ, ਚੋਰੀ ਕਰਦਾ ਹੈ। ਇਥੇ ਕੁਰਬਾਨੀ ਦੇ ਅਰਥ ਕੇਵਲ ਦਸਾਂ ਨੌਹਾਂ ਦੀ ਕਿਰਤ ਹੀ ਹੋ ਸਕਦੇ ਹਨ।

ਕਾਰਨਿਤ ਵਿਚਾਰ ਤੋਂ ਵੀ ਅਸੀਂ ਇਸ ਨਤੀਜੇ ਤੇ ਹੀ ਅਪੜ ਸਕਦੇ

੩੧