ਪੰਨਾ:ਯਰਵਾਦਾ ਮੰਦਰ ਵਿਚੋਂ ਆਸ਼ਰਮ ਸਾਧਨਾਂ.pdf/45

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅਸੀ ਮਜ਼੍ਹਬ ਦੀ ਪੂਰਨਤਾ ਨੂੰ ਵੀ ਰਬ ਵਾਂਙ ਸਮਝ ਨਹੀਂ ਸਕੇ। ਇਉਂ ਸਾਡੇ ਤਸੱਵਰ ਦਾ ਮਜ਼੍ਹਬ ਅਪੂਰਨ ਹੋਣ ਕਰਕੇ ਸਦੀਵੀ ਵਿਕਾਸ-ਯੋਗ Subject to a process of evolution ਤੇ ਨਵ-ਤਰਜਮਾਨੀ(Rein er-pretation) ਯੋਗ ਹੁੰਦਾ ਹੈ। ਸਚ ਵਲ ਤਥਾ ਪ੍ਰਭੂ ਵੱਨੀ ਤ੍ਰੱਕੀ ਕੇਵਲ ਇਸ ਵਿਕਾਸ-ਯੋਗਤਾ ਕਰ ਕੇ ਹੀ ਹੈ। ਤੇ ਜੇਕਰ ਸਾਰੇ ਮਨੁਖੀ ਬਣਤਰਾਂ ਦੇ ਮਜ਼੍ਹਬ ਊਣੇ ਤਥਾ ਅਪੂਰਨ ਹਨ ਤਾਂ ਫਿਰ ਮੁਕਾਬਲਤਨ ਯੋਗਤਾ ਦਾ ਸਵਾਲ ਹੀ ਨਹੀਂ ਉਠਦਾ। ਸਾਰੇ ਮਜ਼੍ਹਬ ਕਿਸੇ ਸਚਿਆਈ ਨੂੰ ਦਰਸਾਂਦੇ ਹਨ। ਪਰ ਸਾਰੇ ਹੀ ਅਪੂਰਨ ਹਨ ਤੇ ਭੁਲਣਹਾਰ ਹਨ। ਦੂਸਰੇ ਮਜ਼੍ਹਬਾਂ ਦੀ ਕਦਰ ਨੂੰ ਸਾਡੇ ਪਾਸੋਂ ਉਨ੍ਹਾਂ ਦੀਆਂ ਊਣਤਾਈਆਂ ਤੋਂ ਸੁਚੇਤ ਹੋਣਾ ਚਾਹੀਦਾ ਹੈ। ਪਰ ਉਸ ਨੂੰ ਇਸ ਕਾਰਨ ਤਲਾਂਜਲੀ ਨਹੀਂ ਦੇਣੀ ਚਾਹੀਦੀ ਸਗੋਂ ਉਨਾਂ ਘਾਟਿਆਂ ਨੂੰ ਪੂਰਾ ਕਰਨ ਦੀ ਕੋਸ਼ਸ਼ ਕਰਨੀ ਚਾਹੀਦੀ ਹੈ। ਸਾਰਿਆਂ ਮਜ਼੍ਹਬਾਂ ਨੂੰ ਇਕ ਅਖ ਨਾਲ ਵੇਖਣ ਨਾਲ ਅਸੀਂ ਸਾਰਿਆਂ ਦੇ ਚੰਗੇ ਗੁਣ ਸੰਗ੍ਰਹ ਕਰ ਕੇ ਆਪਣੇ ਅਕੀਦੇ ਨਾਲ ਇਕ ਮਿਕ ਕਰ ਲੈਣ ਨੂੰ ਆਪਣਾ ਫਰਜ਼ ਸਮਝਾਂਗੇ।

ਫਿਰ ਸਵਾਲ ਉਠਦਾ ਹੈ: ਇਤਨੇ ਅਡ ਅਰ ਮਜ਼੍ਹਬ ਹੋਣ ਹੀ ਕਿਉਂ? ਉੱਤਰ: ਆਤਮਾਂ ਇਕ ਹੈ, ਪਰ ਉਹ ਕਈ ਸਰੂਪਾਂ (ਸਰੀਰਾਂ) ਵਿਚ ਜ਼ਿੰਦਗੀ ਦੇ ਰਹੀ ਹੈ। ਅਸੀਂ ਸਰੀਰਾਂ ਦੇ ਨੰਬਰ ਨੂੰ ਘਟਾ ਨਹੀਂ ਸਕਦੇ; ਤਾਂ ਵੀ ਅਸੀ ਆਤਮਾ ਦੀ ਏਕਤਾ ਨੂੰ ਪ੍ਰਵਾਨ ਕਰਦੇ ਹਾਂ। ਜਿਵੇਂ ਬ੍ਰਿਛ ਦਾ ਤਨ੍ਹਾ ਤਾਂ ਇਕ ਹੁੰਦਾ ਹੈ ਪਰ ਟਹਿਣੀਆਂ ਤੇ ਪੱਤੇ ਅਨੇਕ ਹੁੰਦੇ ਹਨ, ਇਵੇਂ ਹੀ ਸੱਚਾ ਤੇ ਪੂਰਨ ਮਜ਼੍ਹਬ ਤਾਂ ਇਕੋ ਹੈ, ਪਰ ਉਹ ਜਿਵੇਂ ਜਿਵੇਂ ਮਨੁੱਖੀ ਢਾਂਚੇ ਵਿਚੋਂ ਲੰਘਦਾ ਹੈ ਅਨੇਕਤਾ ਵਿਚ ਬਦਲਦਾ ਜਾਂਦਾ ਹੈ। ਉਹ ਇਕ ਮਜ਼੍ਹਬ ਅਕਥ ਹੈ। ਅਪੂਰਨ ਮਨੁੱਖਾਂ ਨੇ ਜਿਹੋ ਜਹੀ ਉਨ੍ਹਾਂ ਦੀ ਕਥਨੀ ਨੂੰ ਉਸੇ ਵਿਚ ਦਰਸਾਇਆ ਤੇ ਫਿਰ ਉਨ੍ਹਾਂ ਦੀ ਕਥਨੀ ਨੂੰ ਉਸੇ ਤਰ੍ਹਾਂ ਦੇ ਅਪੂਰਨ ਮਨੁਖਾਂ ਨੇ ਅਨੁਵਾਦ ਕੀਤਾ। ਕਿਸ ਦੀ ਤਰਜਮਾਨੀ ਠੀਕ ਸਮਝੀ ਜਾਏ? ਆਪਣੀ ਥਾਂ ਹਰ ਕੋਈ ਠੀਕ ਹੁੰਦਾ ਹੈ,

੩੫