ਪੰਨਾ:ਯਰਵਾਦਾ ਮੰਦਰ ਵਿਚੋਂ ਆਸ਼ਰਮ ਸਾਧਨਾਂ.pdf/48

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਆਖਿਆ-"ਰਾਮ ਨਾਮ ਦੀ ਥਾਂ ਹੁਰਮਜ਼ਦ ਦਾ ਨਾਮ ਆਖੋ।" ਉਨ੍ਹਾਂ ਦੀ ਇਹ ਇੱਛਾ ਪ੍ਰਵਾਨ ਕੀਤੀ ਗਈ ਤੇ ਫਿਰ ਜਦੋਂ ਵੀ ਸੇਠ ਜੀ ਹਾਜ਼ਰ ਹੋਣ, ਜਾਂ ਕਈ ਵੇਰ ਉਨ੍ਹਾਂ ਦੀ ਗ਼ੈਰ-ਹਾਜ਼ਰੀ ਵਿਚ ਵੀ, 'ਰਾਮ' ਦੀ ਥਾਂ 'ਹੁਰਮਜ਼ਦ’ ਨੂੰ ਦਿੱਤੀ ਜਾਂਦੀ ਸੀ। ਦਾਊਦ ਸੇਠ ਦੇ ਪੁਤ੍ਰ ਸ੍ਵਰਗਵਾਸੀ ਹੁਸੈਨ, ਕਈ ਵਾਰੀ ਫੋਇਨਿਕਸ ਆਸ਼ਰਮ ਵਿਚ ਠਹਿਰੇ ਅਤੇ ਨਿੱਘੇ ਪਿਆਰ ਨਾਲ (E thusiaticelly) ਸਾਡੀ ਪ੍ਰਾਰਥਨਾ ਵਿਚ ਸ਼ਾਮਲ ਹੁੰਦੇ ਸਨ। ਇਕ ਸਾਜ਼ ਨਾਲ ਉਹ ਅਤਿਅੰਤਿ ਮਿੱਠੀ ਸੁਰ ਵਿਚ 'ਹੈ ਬਾਹਾਰਿ ਬਾਗ਼'- ਇਸ ਬਾਗ਼ ਰੂਪੀ ਸੰਸਾਰ ਦੀ ਮੌਜ ਖਿਨ-ਮਾਤ੍ਰ ਹੈ——ਗਾਇਆ ਕਰਦੇ ਸਨ। ਉਨ੍ਹਾਂ ਨੇ ਇਹ ਸਾਰੀ ਕਵਿਤਾ ਸਾਨੂੰ ਯਾਦ ਕਰਵਾ ਦਿੱਤੀ। ਅਸੀ ਵੀ ਇਸ ਨੂੰ ਪ੍ਰਾਰਥਨਾ ਵੇਲੇ ਗਾਇਆ ਕਰਦੇ ਸਾਂ। ਇਸ ਦਾ ਸਾਡੀ ਭਜਨਾਵਲੀ ਵਿਚ ਸ਼ਾਮਲ ਹੋਣਾ, ਹੁਸੈਨ ਜੀ ਦੀ ਸਤਯਵਾਦੀ ਯਾਦ ਦੀ ਦਾਦ ਹੈ। ਹੁਸੈਨ ਨਾਲੋਂ ਚੰਗੇਰਾ ਸਤਯਵਾਦੀ ਯੁਵਕ ਮੈਨੂੰ ਕਦੀ ਨਹੀਂ ਮਿਲਿਆ।

ਜਾਸਫ਼ ਰੋਇਮਨ ਬਹੁਤ ਵੇਰ ਫ਼ੋਇਨਿਕਸ ਆਉਂਦਾ ਸੀ। ਉਹ ਈਸਾਈ ਸੀ ਤੇ ਉਸ ਦਾ ਪਿਆਰਾ ਗੀਤ 'ਵੈਸ਼ਨਵ ਜਾਨਾ’ ਸੀ:- "ਉਹ ਵੈਸ਼ਨੂੰ (ਪ੍ਰਭੂ ਦਾ ਦਾਸ) ਹੈ ਜੋ ਦੁਖੀਆਂ ਦੀ ਸਹਾਇਤਾ ਕਰਦਾ ਹੈ।" ਉਹ ਰਾਗ ਨਾਲ ਪਿਆਰ ਕਰਦਾ ਸੀ ਤੇ ਇਕ ਵੇਰ ਉਸ ਨੇ ਵੈਸ਼ਨਵ ਦੀ ਥਾਂ 'ਈਸਾਈ' ਪਦ ਲਾ ਕੇ ਇਸ ਨੂੰ ਗਾਇਆ। ਬਾਕੀਆਂ ਨੇ ਇਹ ਪ੍ਰਸੰਨਤਾ ਨਾਲ ਪ੍ਰਵਾਨ ਕੀਤਾ ਤੇ ਮੈਂ ਡਿੱਠਾ ਕਿ ਇਸ ਪ੍ਰਵਾਨਗੀ ਨੇ ਜਾਸਫ਼ ਨੂੰ ਬੜੀ ਪ੍ਰਸੰਨਤਾ ਦਿਤੀ।

ਜਦੋਂ ਮੈਂ ਆਪਣੀ ਤਸੱਲੀ ਲਈ ਅਨਯ ਅਨਯ ਮਤਾਂ ਦੀਆਂ ਧਰਮ ਪੁਸਤਕਾਵਾਂ ਪੜਦਾ ਸਾਂ,ਤਾਂ ਆਪਣੀ ਭਾਵ-ਪੂਰਤੀ for my own purpose) ਲਈ, ਈਸਾਈ-ਮਤ, ਇਸਲਾਮੀ-ਮਤ, ਜ਼ੋਗਸ਼ਟੀ-ਮਤ, ਜੁਡਾਈ ਮਤ ਅਤੇ ਹਿੰਦੂ-ਮਤ ਦੀ ਮੈਨੂੰ ਕਾਫ਼ੀ ਵਾਕਫ਼ੀ ਹੋ ਗਈ ਸੀ। ਭਾਵੇਂ ਇਸੇ ਦੀ ਮੈਨੂੰ ਚੇਤੰਨਤਾ ਨਹੀਂ ਸੀ, ਮੈਂ ਕਹਿ ਸਕਦਾ ਹਾਂ ਕਿ ਇਨ੍ਹਾਂ ਨੂੰ ਪੜ੍ਹਨ ਵਿਚ ਮੈਂ

੩੮