ਪੰਨਾ:ਯਰਵਾਦਾ ਮੰਦਰ ਵਿਚੋਂ ਆਸ਼ਰਮ ਸਾਧਨਾਂ.pdf/50

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(Violence) ਕਰੇਗੀ। ਪਰੰਤੂ ਜੇਕਰ ਅਸੀਂ ਉਸ ਲਈ ਸੱਚਾ ਪਿਆਰ ਰਖਦੇ ਹਾਂ ਤਾਂ ਅੰਤ ਉਹ ਪਿਆਰ ਉਸ ਦੀ ਕੁੜਿੱਤਣ ਨੂੰ ਜਿਤ ਲਵੇਗਾ। ਸਾਡੇ ਰਸਤੇ ਦੀਆਂ ਸਾਰੀਆਂ ਰੁਕਾਵਟਾਂ ਦੂਰ ਹੋ ਜਾਣਗੀਆਂ ਜੇਕਰ ਅਸੀ ਕੇਵਲ ਇਹ ਸੁਨਹਿਰੀ ਅਸੂਲ ਧਾਰਨ ਕਰੀ ਰਖੀਏ ਕਿ ਜਿਨ੍ਹਾਂ ਨੂੰ ਅਸੀ ਭੁਲੇਖੇ ਵਿਚ ਸਮਝਦੇ ਹਾਂ ਉਨ੍ਹਾਂ ਨਾਲ ਸਾਨੂੰ ਬੇਸਬਰ ਨਹੀਂ ਹੋਣਾ ਚਾਹੀਦਾ ਸਗੋਂ ਲੋੜ ਪਵੇ ਤਾਂ ਆਪ ਕੁਰਬਾਨੀ ਵਾਸਤੇ ਤਿਆਰ ਹੋਣਾ ਚਾਹੀਦਾ ਹੈ।

੪੦