ਪੰਨਾ:ਯਰਵਾਦਾ ਮੰਦਰ ਵਿਚੋਂ ਆਸ਼ਰਮ ਸਾਧਨਾਂ.pdf/51

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



੧੨

ਨਿਰਮਾਣਤਾ

(Humility)

ਕਿਉਂਕਿ ਨਿਰੋਲ ਨਿਰਮਾਣਤਾ ਉਪਰ ਅਮਲ ਨਹੀਂ ਕੀਤਾ ਜਾ ਸਕਦਾ, ਇਹ ਆਪਣੇ ਆਪ ਵਿਚ ਸਾਧਨਾ ਨਹੀਂ ਹੋ ਸਕਦੀ। ਹਾਂ, ਇਹ ਅਹਿੰਸਾ ਦੀ ਅਤੁਟ ਪ੍ਰੀਖਿਆ ਹੈ। ਜਿਸ ਦੇ ਅੰਦਰ ਅਹਿੰਸਾ ਹੈ ਉਸ ਦੇ ਸੁਭਾ ਦਾ ਇਹ ਇਕ ਜ਼ਰੂਰੀ ਹਿੱਸਾ ਬਣ ਜਾਂਦਾ ਹੈ।

ਸਤਿਆਗ੍ਰਹਿ ਆਸ਼ਰਮ ਦੇ ਨਿਯਮਾਂ ਦਾ ਇਕ ਖਰੜਾ ਤਿਆਰ ਕਰ ਕੇ ਮਿੱਤ੍ਰਾਂ ਵਿਚ ਵੰਡਿਆ ਗਿਆ ਸੀ। ਉਨ੍ਹਾਂ ਵਿਚ ਸੁਰਗਵਾਸੀ ਗੁਰੂ ਦਾਸ ਬੈਨਰਜੀ ਵੀ ਸ਼ਾਮਲ ਸਨ। ਗੁਰੂ ਦਾਸ ਜੀ ਨੇ ਮਸ਼ਵਰਾ ਦਿੱਤਾ ਕਿ ਨਿਰਮਾਣਤਾ ਨੂੰ ਵੀ ਆਸ਼ਰਮ ਦੀ ਸਾਧਨਾ ਦੀ ਪਦਵੀ ਦਿੱਤੀ ਜਾਵੇ। ਪਰ ਉਪ੍ਰੋਕਤ ਕਾਰਨਾਂ ਕਰ ਕੇ ਹੀ ਇਹ ਮਸ਼ਵਰਾ ਪ੍ਰਵਾਨ ਨਹੀਂ ਸੀ ਕੀਤਾ ਜਾ ਸਕਿਆ।

ਭਾਵੇਂ ਨਿਰਮਾਣਤਾ ਸਾਧਨਾ ਵਿਚ ਸ਼ਾਮਲ ਨਹੀਂ, ਇਸ ਦੀ ਮਹੱਤਤਾ ਸਾਧਨਾਵਾਂ ਜਿੰਨੀ ਹੀ ਹੈ, ਸ਼ਾਇਦ ਉਨ੍ਹਾਂ ਨਾਲੋਂ ਵੀ ਵਧ। ਕੇਵਲ ਇਹ

੪੧