ਪੰਨਾ:ਯਰਵਾਦਾ ਮੰਦਰ ਵਿਚੋਂ ਆਸ਼ਰਮ ਸਾਧਨਾਂ.pdf/52

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅਮਲ ਨਾਲ ਕਿਸੇ ਨਹੀਂ ਸਿੱਖੀ। ਪਿਆਰ ਅਤੇ ਸਤਯ ਉਤਪੰਨ ਕੀਤੇ ਜਾ ਸਕਦੇ ਹਨ। ਪਰੰਤੂ ਨਿਰਮਾਣਤਾ ਦੇ ਧਾਰਨ ਦਾ ਖ਼ਿਆਲ ਹੋਛੇ-ਪਨ ਦੇ ਧਾਰਨ ਕਰਨ ਦੇ ਸਮਾਨ ਹੈ। ਨਿਰਮਾਣਤਾ ਦਾ ਇਥੇ ਤਹਿਜ਼ੀਬ ਜਾਂ ਵਤੀਰੇ ਨਾਲ ਭੁਲੇਖਾ ਨਹੀਂ ਪਾਣਾ ਚਾਹੀਦਾ। ਕਈ ਵਾਰ, ਇਕ ਆਦਮੀ ਦੂਸਰੇ ਅਗੇ, ਬਾਵਜੂਦ ਦਿਲ ਵਿਚ ਉਸ ਦੇ ਬਰਖ਼ਿਲਾਫ਼ ਵਿਰੋਧ ਰਖਣ ਦੇ ਵੀ, ਡੰਡੌਤ ਕਰ ਦੇਵੇਗਾ। ਪਰ ਇਹ ਨਿਰਮਾਣਤਾ ਨਹੀਂ, ਧੋਖਾ ਹੈ। ਇਕ ਆਦਮੀ ਰਾਮ ਨਾਮ ਸਿਮਰਦਾ ਰਹੇ ਜਾਂ ਮਾਲਾ ਫੇਰਦਾ ਰਹੇ ਤੇ ਮਹਾਤਮਾਂ ਵਾਂਗ ਸੁਸਾਇਟੀ ਵਿਚ ਘੁੰਮਦਾ ਫਿਰੇ, ਪਰੰਤੂ ਜੇਕਰ ਉਹ ਮਨੋਂ ਖ਼ੁਦਗਰਜ਼ ਹੈ, ਉਹ ਨਿਰਮਾਣ Mcek ਨਹੀਂ, ਸਗੋਂ ਹੋਛਾ ਹੈ।

ਨਿਰਮਾਣ ਪੁਰਸ਼ ਆਪਣੀ ਨਿਰਮਾਣਤਾ ਵਲੋਂ ਸੁਚੇਤ ਨਹੀਂ ਹੁੰਦਾ। ਸਚਾਈ ਆਦਿ ਤਾਂ ਸ਼ਾਇਦ ਮਿਣੇ ਜਾ ਸਕਦੇ ਹਨ, ਪਰ ਨਿਰਮਾਣਤਾ ਨਹੀਂ। ਜਮਾਂਦਰੂ ਨਿਰਮਾਣਤਾ ਲੁਕੀ ਨਹੀਂ ਰਹਿ ਸਕਦੀ। ਫਿਰ ਵੀ ਆਪ ਨਿਰਮਾਣ ਨੂੰ ਇਸ ਦਾ ਗਿਆਨ ਨਹੀਂ ਹੁੰਦਾ। ਵਸ਼ਿਸ਼ਟ ਤੇ ਵਸ਼ਿਸ਼ਟ ਮਿਤ੍ਰ ਮੁਨੀਆਂ ਦੀਆਂ ਬੜੀਆਂ ਸੁੰਦਰ ਉਧਾਰਣਾਂ ਹਨ। ਨਿਰਮਾਣਤਾ ਨਿਰਮਾਣ ਨੂੰ ਅਜਿਹਾ ਕਰ ਦੇਵੇ ਕਿ ਉਹ ਜਾਣੇ ਕਿ ਮੈਂ ਕੋਈ ਸ਼ੈ ਹੀ ਨਹੀਂ। ਆਪਣੇ ਹੋਣ ਦਾ ਜ਼ਰਾ ਜਿੰਨਾ ਖ਼ਿਆਲ ਵੀ ਹਉਮੈਂ (Egotism) ਹੈ। ਜੇਕਰ ਕੋਈ ਆਦਮੀ ਸਾਧਨਾ ਕਰਨ ਦਾ ਮਾਣ ਕਰਦਾ ਹੈ ਤਾਂ ਸਾਧਨਾ ਦੀ ਸਾਰੀ ਨਹੀਂ ਤਾਂ ਬਹੁਤੀ ਕੀਮਤ ਗਵਾਚ ਜਾਂਦੀ ਹੈ। ਉਹ ਆਦਮੀ ਜੋ ਆਪਣੇ ਗੁਣਾਂ ਦਾ ਹੰਕਾਰ ਕਰਦਾ ਹੈ ਆਮ ਤੌਰ ਤੇ ਸਮਾਜ ਵਾਸਤੇ ਸਰਾਪ ਹੁੰਦਾ ਹੈ। ਨਾ ਹੀ ਸਮਾਜ ਉਸ ਦੀ ਕੋਈ ਕਦਰ ਕਰ ਸਕਦੀ ਹੈ ਤੇ ਨਾ ਹੀ ਉਸ ਨੂੰ ਆਪ ਨੂੰ ਕੋਈ ਲਾਭ ਹੁੰਦਾ ਹੈ। ਇਕ ਨਿਕਾ ਜਿਹਾ ਵਿਚਾਰ ਸਾਨੂੰ ਨਿਸਚਯ ਕਰਾਣ ਲਈ ਕਾਫ਼ੀ ਹੈ ਕਿ ਸਾਰੇ ਜੀਵ ਬ੍ਰਹਿਮੰਡ ਵਿਚ ਇਕ ਅਣੂ (Atom) ਤੋਂ ਵਧ ਕੁਝ ਨਹੀਂ। ਸਾਡੀ ਸਰੀਰਕ ਹੋਂਦ ਛਿਨ ਮਾਤ੍ਰ ਹੈ, ਸਦੀਵਤਾ ਵਿਚ ਇਕ ਸੌ ਸਾਲ ਦੀ ਗਿਣਤੀ ਹੈ? ਪਰੰਤੂ ਜੇਕਰ ਅਸੀ ਹਉਮੈਂ ਦੀਆਂ ਜ਼ੰਜੀਰਾਂ ਨੂੰ ਤੋੜ ਕੇ, ਮਨੁੱਖਤਾ ਦੇ ਸਾਗਰ ਵਿਚ ਘੁਲ

੪੨