ਪੰਨਾ:ਯਰਵਾਦਾ ਮੰਦਰ ਵਿਚੋਂ ਆਸ਼ਰਮ ਸਾਧਨਾਂ.pdf/53

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਾਈਏ, ਤਾਂ ਉਸ ਦੀ ਸ਼ਾਨ ਦੇ ਹਿੱਸੇ ਹੋ ਜਾਂਦੇ ਹਾਂ। ਇਹ ਅਹਿਸਾਸ ਕਿ 'ਅਸੀ ਕੁਝ ਹਾਂ' ਸਾਡੇ ਅਤੇ ਈਸ਼ਵਰ ਦੇ ਵਿਚਾਲੇ ਕੰਧ ਹੈ ਇਸ ਤੋਂ ਬਰੀਅਤ ਈਸ਼ਵਰ ਨਾਲ ਅਭੇਦਤਾ ਹੈ। ਸਮੁੰਦਰ ਦਾ ਇਕ ਤੁਪਕਾ, ਭਾਵੇਂ ਹੀ ਅਚੇਤ ਹੋਵੇ, ਸਾਗਰ ਦੀ ਮਹਾਨਤਾ ਦਾ ਹਿੱਸੇਦਾਰ ਹੁੰਦਾ ਹੈ। ਪਰ ਸਾਗਰ ਪਾਸੋਂ ਅਡ ਹੁੰਦੇ ਹੀ ਉਹ ਸੁਕ ਜਾਂਦਾ ਹੈ। ਜਦੋਂ ਅਸੀਂ ਕਹਿੰਦੇ ਹਾਂ, "ਸੰਸਾਰ ਉਪਰ ਜ਼ਿੰਦਗੀ ਕੇਵਲ ਬੁਲਬੁਲਾ ਹੈ", ਅਸੀਂ ਮੁਬਾਲਗਾ ਤਥਾ ਅਤਿ-ਕਥਨੀ ਨਹੀਂ ਕਰਦੇ।

ਸੇਵਾ ਦੀ ਜ਼ਿੰਦਗੀ ਦਾ ਨਿਰਮਾਣ ਹੋਣਾ ਅਵਸ਼ ਹੈ। ਜੋ ਦੂਸਰਿਆਂ ਲਈ ਜੀਵਨ ਕੁਰਬਾਨ ਕਰਦਾ ਹੈ ਉਸ ਕੋਲ ਆਪਣੇ ਨਾਮਣੇ ਲਈ ਮੁਸ਼ਕਲ ਹੀ ਕੋਈ ਵਕਤ ਰਾਖਵਾਂ ਹੁੰਦਾ ਹੈ। ਜਿਹਾ ਕਿ ਹਿੰਦੂ ਮਤ ਵਿਚ ਹੋ ਗਿਆ ਹੈ, ਨਿਰਮਾਣਤਾ ਦਾ ਭੁਲੇਖਾ ਦਰਿੱਦਰ ਨਾਲ ਨਹੀਂ ਖਾਣਾ ਚਾਹੀਦਾ। ਸੱਚੀ ਨਿਰਮਾਣਤਾ ਤੋਂ ਭਾਵ ਮਨੁੱਖਤਾ ਦੀ ਨਿਰੋਲ ਅਮੁੱਕ ਤੇ ਕਰੜੀ ਸੇਵਾ ਹੈ। ਈਸ਼ਵਰ ਸਦੀਵੀ ਕ੍ਰਿਤ ਵਿਚ ਲਗਾ ਰਹਿੰਦਾ ਹੈ। ਜੇ ਅਸੀ ਉਸ ਦੀ ਸੇਵਾ ਕਰਾਂਗੇ ਜਾਂ ਉਸ ਨਾਲ ਅਭੇਦ ਹੋ ਜਾਵਾਂਗੇ ਤਾਂ ਸਾਡੀ ਐਕਟਿਵਿਟੀ (ਕ੍ਰਿਤ) ਵੀ ਉਸੇ ਵਾਂਗਰ ਅਥੱਕ ਹੋ ਜਾਵੇਗੀ। ਸਾਗਰ ਤੋਂ ਵਿਛੜੀ ਹੋਈ ਬੂੰਦ ਲਈ ਤਾਂ ਸ਼ਾਇਦ ਖਿਨ ਭਰ ਟਿਕਾਓ ਹੋਵੇ, ਪਰ ਸਮੁੰਦਰ ਵਿਚਲੀ ਬੂੰਦ ਨੂੰ ਨਹੀਂ, ਕਿਉਂਕਿ ਸਮੁੰਦਰ ਨੂੰ ਟਿਕਾਓ ਦਾ ਪਤਾ ਹੀ ਨਹੀਂ। ਸਾਡੀ ਵੀ ਇਹੀ ਹਾਲਤ ਹੈ। ਈਸ਼ਵਰ ਰੂਪੀ ਸਮੁੰਦਰ ਨਾਲ ਅਭੇਦ ਹੁੰਦੇ ਸਾਰ ਹੀ ਸਾਡੇ ਸੁਖ ਦਾ ਅੰਤ ਹੋ ਜਾਂਦਾ ਹੈ; ਇਸ ਦੀ ਲੋੜ ਹੀ ਨਹੀਂ ਰਹਿੰਦੀ। ਸਾਡਾ ਕੰਮ ਹੀ ਸਾਡੀ ਨੀਂਦਰ (ਸਾਡਾ ਟਿਕਾਓ ਜਾਂ ਆਰਾਮ, ਬਣ ਜਾਂਦਾ ਹੈ। ਕਿਉਂਕਿ ਫਿਰ ਅਸੀ ਈਸ਼ਵਰ ਵਿਚਾਰ ਵਿਚ ਸੌਂ ਜਾਂਦੇ ਹਾਂ। ਇਹ ਬੇ-ਆਰਾਮੀ ਹੀ ਸੱਚੇ ਆਰਾਮ ਵਿਚ ਬਦਲ ਜਾਂਦੀ ਹੈ। ਇਹ ਅਤੁਟ ਖਲਬਲੀ ( Never ceasing agitation) ਅਕਥ ਸ਼ਾਂਤੀ ਦੀ ਕੁੰਜੀ ਹੈ। ਇਸ ਪੂਰਨ-ਤਿਆਗ (Total Surrender) ਦੀ ਮਹਾਂ ਪਦਵੀ ਦਾ ਵਰਨਣ ਕਠਿਨ ਹੈ, ਪਰ ਮਨੁੱਖੀ ਤਜਰਬੇ ਦੀ ਹੋਂਦ

੪੩