ਪੰਨਾ:ਯਰਵਾਦਾ ਮੰਦਰ ਵਿਚੋਂ ਆਸ਼ਰਮ ਸਾਧਨਾਂ.pdf/58

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



੧੪

ਯਾਚਨਾ ਜਾਂ ਘਾਲਨਾ

(Yajna or sacrifice)

ਯਾਜਨਾ ਤਥਾ ਕੁਰਬਾਨੀ ਸ਼ਬਦ ਨੂੰ ਅਸੀਂ ਬਹੁਤ ਵਰਤਦੇ ਹਾਂ। ਕਤਣ ਨੂੰ ਅਸੀਂ ਰੋਜ਼ਾਨਾ ਮਹਾਂਯਾਜਨਾ ਜਾਂ ਪ੍ਰਿਥਮ-ਘਾਲਨਾ ਦਾ ਰੁਤਬਾ ਦਿੱਤਾ ਹੈ। ਇਸ ਲਈ ਇਸ ਸ਼ਬਦ ਦੀਆਂ ਗੁੰਝਲਾਂ ਦੀ ਵਿਚਾਰ ਜ਼ਰੂਰੀ ਹੋ ਗਈ ਹੈ।

ਬਿਨਾਂ ਕਿਸੇ ਨਿਜੀ ਮਾਦਾ ਜਾਂ ਆਤਮਕ ਲਾਭ ਦੀ ਆਸ ਦੇ, ਕੇਵਲ ਦੂਸਰਿਆਂ ਦੇ ਭਲੇ ਨੂੰ ਮੁਖ ਰਖ ਕੇ ਕੀਤੇ ਕਰਤੱਵਯ ਨੂੰ ਯਾਜਨਾ ਕਹਿੰਦੇ ਹਨ। ਕਰਤੱਵਯ ਦੇ ਇਥੇ ਬੜੇ ਵਿਸ਼ਾਲ ਅਰਥ ਲੈਣੇ ਚਾਹੀਦੇ ਹਨ। ਇਸ ਵਿਚ ਮਨ-ਬਚ-ਕਰਮ ਤਿੰਨੇ ਆ ਜਾਂਦੇ ਹਨ। ਦੂਸਰਿਆਂ ਤੋਂ ਭਾਵ ਕੇਵਲ ਮਨੁੱਖ ਨਹੀਂ, ਸਗੋਂ ਸਰਬ ਜ਼ਿੰਦਗੀ ਹੈ। ਇਸ ਲਈ, ਅਤੇ ਅਹਿੰਸਾ ਦੇ ਖ਼ਿਆਲ ਤੋਂ ਵੀ, ਜਾਨਵਰਾਂ ਦੀ, ਮਨੁੱਖਾਂ ਦੀ ਖ਼ਾਤਰ ਕੁਰਬਾਨੀ, ਯਾਜਨਾ ਨਹੀਂ ਹੋ ਸਕਦੀ। ਕੀ ਹੋਇਆ ਜੇ ਕਰ ਆਖਿਆ ਜਾਂਦਾ ਹੈ ਕਿ ਪਸ਼ੂ ਕੁਰਬਾਨੀ ਨੂੰ ਵੇਦਾਂ ਵਿਚ ਵੀ ਥਾਂ ਮਿਲੀ ਹੋਈ ਹੈ। ਸਾਡੇ ਲਈ ਇੰਨਾਂ ਕਾਫ਼ੀ ਹੈ ਕਿ ਅਜ ਵੀ, ਕੁਰਬਾਨੀ, ਸਤਯ ਅਤੇ ਅਹਿੰਸਾ ਦੀ ਮੁਖ ਪ੍ਰੀਖਿਆ

੪੮