ਪੰਨਾ:ਯਰਵਾਦਾ ਮੰਦਰ ਵਿਚੋਂ ਆਸ਼ਰਮ ਸਾਧਨਾਂ.pdf/59

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਰੀ ਨਹੀਂ ਉਤਰਦੀ। ਮੈਂ ਵੇਦਕ ਗਿਆਨ ਵਿਚ ਆਪਣੀ ਊਣਤਾ ਨੂੰ ਮੰਨਦਾ ਹਾਂ। ਪ੍ਰੰਤੂ ਬੇ-ਮੁਹਾਰਤੀ (Incompetence), ਜਿਥੋਂ ਤਕ ਇਸ ਮਾਮਲੇ ਦਾ ਸੰਬੰਧ ਹੈ, ਮੈਨੂੰ ਔਖਾ ਨਹੀਂ ਕਰਦੀ; ਕਿਉਂਕਿ ਜੇਕਰ ਵੇਦਕ ਸਮਾਜ ਵਿਚ ਪਸ਼ੂ ਕੁਰਬਾਨੀ ਰਾਇਜ ਵੀ ਹੁੰਦੀ ਹੋਵੇ, ਉਹ ਅਹਿੰਸਾ ਦੇ ਵੋਟਰੀ (ਹਾਮੀ) ਲਈ ਉਧਾਰਣ ਦਾ ਕੰਮ ਨਹੀਂ ਦੇ ਸਕਦੀ।

ਮਹਾਂ ਯਾਜਨਾ ਤਥਾ ਪ੍ਰਿਥਮ ਘਾਲਣਾ ਉਹ ਕਰਤੱਵਯ ਹੋਣਾ ਚਾਹੀਦਾ ਹੈ, ਜਿਹੜਾ ਬਹੁਤਿਆਂ ਨੂੰ, ਬਹੁਤੇ ਰਕਬੇ ਵਿਚ, ਬਹੁਤਿਆਂ ਦੇ ਪਰਉਪਕਾਰ ਹਿਤ, ਉਤਸਾਹ ਦੇਵੇ ਅਤੇ ਜਿਹੜਾ ਘਟੋ ਘਟ ਖੇਚਲ ਨਾਲ ਇਸਤ੍ਰੀ ਪੁਰਸ਼ਾਂ ਦੀ ਬਹੁ-ਗਿਣਤੀ ਕਰ ਸਕੇ। ਇਸ ਲਈ ਕਿਸੇ ਦਾ ਮੰਦਾ ਚਿਤਵਣਾ ਜਾਂ ਕਰਨਾ, ਭਾਵੇਂ ਉਹ ਕਿਸੇ ਉਚੇਰੇ ਮੰਤਵ (Higher interes) ਸਦਕਾ ਹੋਵੇ। ਪ੍ਰਿਥਮ-ਘਾਲਨਾ ਤਾਂ ਪਿਛੇ ਰਹੀ, ਘਾਲਨਾ ਹੀ ਨਹੀਂ ਅਥਵਾ ਸਕਦਾ। ਗੀਤਾ ਆਗਿਆ ਕਰਦੀ ਹੈ ਅਤੇ ਤਜਰਬਾ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਸਾਰੇ ਉਹ ਕਰਮ ਜੋ ਯਾਜਨਾ ਦੇ ਸਿਰਲੇਖ (Category) ਨਾਂ ਨਹੀਂ ਆ ਸਕਦੇ ਗੁਲਾਮੀ ਨੂੰ ਉਤਸਾਹ ਦਿੰਦੇ ਹਨ।

ਇਸ ਸੋਝੀ ਅਨੁਸਾਰ, ਘਾਲਨਾ ਬਿਨਾਂ ਸੰਸਾਰ ਦਾ ਇਕ ਮਿੰਟ ਵੀ ਗੁਜ਼ਾਰਾ ਨਹੀਂ। ਇਸੇ ਕਾਰਨ ਗੀਤਾ ਦੇ ਦੂਜੇ ਕਾਂਡ ਵਿਚ ਸੱਚੀ ਸੁਮੱਤ (ture wisdom) ਤੇ ਲਿਖਣ ਤੋਂ ਉਪ੍ਰੰਤ ਤੀਸਰੇ ਕਾਂਡ ਵਿਚ ਹੀ ਉਸ ਦੀ ਪ੍ਰਾਪਤੀ ਦਾ ਰਸਤਾ ਦਸਿਆ ਹੈ ਅਤੇ ਦਹੁਰਾ ਦਹੁਰਾ ਕੇ ਦਸਿਆ ਹੈ, ਕਿ ਯਾਜਨਾ ਸ੍ਰਿਸ਼ਟੀ ਸਾਜਨ ਦੇ ਨਾਲ ਹੀ ਉਪਜੀ ਸੀ। ਇਸ ਲਈ ਸਾਨੂੰ ਇਹ ਸਰੀਰ ਕੇਵਲ ਸ੍ਰਿਸ਼ਟੀ ਦੀ ਸੇਵਾ ਲਈ ਮਿਲਿਆ ਹੈ। ਇਸੇ ਕਾਰਨ ਗੀਤਾ ਵਿਚ ਲਿਖਿਆ ਹੈ ਕਿ ਜੋ ਘਾਲਨਾ ਬਿਨਾਂ ਛਕਦਾ ਹੈ ਉਹ ਚੋਰੀ ਖਾਂਦਾ ਹੈ। ਜੋ ਕੋਈ ਪਾਵਨ ਜੀਵਨ ਬਤੀਤ ਕਰਨਾ ਚਾਹੁੰਦਾ ਹੈ, ਉਸ ਦਾ ਹਰ ਕਰਮ ਘਾਲਨਾ ਦੇ ਰੂਪ ਵਿਚ ਹੋਣਾ ਚਾਹੀਦਾ ਹੈ। ਘਾਲਨਾ ਸਾਨੂੰ ਜਨਮ ਨਾਲ ਹੀ ਮਿਲੀ ਹੋਣ ਕਰ ਕੇ ਜ਼ਿੰਦਗੀ ਭਰ ਉਸ ਦੇ ਕਰਜ਼ਦਾਰ ਹਾਂ। ਇਸ ਲਈ ਸੰਸਾਰ ਸੇਵਾ ਲਈ ਹਮੇਸ਼ਾਂ ਲਈ ਬੱਧੇ ਹੋਏ ਹਾਂ। ਅਤੇ

੪੯