ਪੰਨਾ:ਯਰਵਾਦਾ ਮੰਦਰ ਵਿਚੋਂ ਆਸ਼ਰਮ ਸਾਧਨਾਂ.pdf/60

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਐਨ ਜਿਵੇਂ ਬਧਿਕ-ਗੁਲਾਮ (Bond slave) ਨੂੰ ਆਪਣੇ ਆਕਾ ਵਲੋਂ, ਜਿਸ ਦੀ ਉਹ ਸੇਵਾ ਕਰਦਾ ਹੈ, ਖ਼ੁਰਾਕ ਅਤੇ ਕਪੜਾ ਆਦਿਕ ਮਿਲਦਾ ਹੈ, ਸਾਨੂੰ ਵੀ ਧੰਨਵਾਦ ਸਹਿਤ, ਸਰਬ-ਪਾਲਕ (Lord of the universe) ਵਲੋਂ ਮਿਲੀ ਦਾਤ ਨੂੰ ਪ੍ਰਵਾਨ ਕਰਨਾ ਚਾਹੀਦਾ ਹੈ। ਜੋ ਸਾਨੂੰ ਮਿਲੇ ਉਸ ਨੂੰ ਤੋਹਫ਼ਾ ਹੀ ਕਹਿਣਾ ਚਾਹੀਦਾ ਹੈ, ਕਿਉਂਕਿ ਕਰਜ਼ਦਾਰ ਹੋਣ ਦੀ ਸੂਰਤ ਵਿਚ, ਆਪਣੇ ਫ਼ਰਜ਼ ਪੂਰੇ ਕਰਨ ਦੇ ਇਵਜ਼ਾਨੇ ਵਿਚ ਕਿਸੇ ਮੁਆਵਜ਼ੇ ਦਾ ਹਕ ਨਹੀਂ। ਜੇ ਸਾਨੂੰ ਕੁਝ ਇਵਜ਼ਾਨਾ ਵੀ ਨਾ ਮਿਲੇ ਤਾਂ ਵੀ ਮਾਲਕ ਨੂੰ ਮੰਦਾ ਨਹੀਂ ਕਹਿਣਾ ਚਾਹੀਦਾ। ਸਾਡਾ ਸਰੀਰ ਉਸ ਦੀ ਵਸਤੂ ਹੈ, ਤੇ ਉਸੇ ਦੀ ਆਗਿਆ ਅਨੁਸਾਰ ਰਖਣਾ ਜਾਂ ਤਿਆਗ ਦੇਣਾ ਹੈ। ਇਹ ਗਿਲਾ ਜਾਂ ਤਰਸ ਦਾ ਮਾਮਲਾ ਨਹੀਂ, ਸਗੋਂ ਇਸ ਦੇ ਉਲਟ, ਇਹ ਇਕ ਕੁਦਰਤੀ ਬਲਕਿ ਜੇ ਕਰ ਅਸੀ ਈਸ਼ਵਰੀ ਸਕੀਮ ਵਿਚ ਆਪਣੀ ਯੋਗ ਥਾਂ ਦਾ ਅਨੁਭਵ ਕਰ ਸਕੀਏ ਤਾਂ ਇਕ ਪ੍ਰਸੰਨ ਤੇ ਚਾਹਤੀ ਦਸ਼ਾ ਹੈ।

ਇਸ ਮਹਾਂ ਆਨੰਦ ਨੂੰ ਮਾਣਨ ਲਈ ਜ਼ਰੂਰੀ ਹੈ ਕਿ ਅਹਿੱਲ ਵਿਸ਼ਵਾਸ ਹੋਵੇ। "ਆਪਣੇ ਆਪ ਦਾ ਰਤਾ ਫਿਕਰ ਨਾ ਕਰੋ, ਸਾਰੀਆਂ ਚਿੰਤਾਆਂ ਰਬ ਲਈ ਛਡ ਦਿਉ",ਇਹ ਸਾਰਿਆਂ ਮਜ਼੍ਹਬਾਂ ਦਾ ਹੁਕਮ ਦਿਸਦਾ ਹੈ।

ਇਨ੍ਹਾਂ ਕਥਨਾਂ ਕੋਲੋਂ ਕਿਸੇ ਨੂੰ ਡਰਨ ਦੀ ਲੋੜ ਨਹੀਂ। ਜੋ ਕੋਈ ਨਿਰਲੇਪ ਅੰਤਹਕਰਨ (Clear Conscience) ਨਾਲ ਸੇਵਾ ਵਿਚ ਸ੍ਵੈ-ਅਰਪਨ ਕਰਦਾ ਹੈ, ਆਏ ਦਿਨ ਇਸ ਦੀ ਲੋੜ ਸਮਝੀ ਜਾਏਗੀ ਤੇ ਇਤਕਾਦ ਵਿਚ ਵਿਸ਼ਾਲ ਹੁੰਦਾ ਜਾਇਗਾ। ਜਿਹੜਾ ਸ੍ਵੈ-ਲਾਭ ਨੂੰ ਤਲਾਂਜਲੀ ਦੇਣ ਲਈ ਤਿਆਰ ਨਹੀਂ ਉਹ ਆਪਣੇ ਜਨਮ ਦਾ ਪ੍ਰਯੋਜਨ ਨਹੀਂ ਸਮਝ ਸਕਦਾ। ਉਹ ਸੇਵਾ ਦੇ ਮਾਰਗ ਤੇ ਔਖਾ ਹੀ ਤੁਰ ਸਕਦਾ ਹੈ। ਚੇਤ ਜਾਂ ਅਚੇਤ, ਹਰ ਕੋਈ, ਕੁਝ ਨਾ ਕੁਝ ਸੇਵਾ ਤਾਂ ਕਰਦਾ ਹੀ ਹੈ। ਜੇਕਰ ਇਹੋ ਸੇਵਾ ਅਸੀ ਚੇਤੰਨ ਹੋ ਕੇ ਕਰਨ ਦੀ ਵਾਦੀ ਪਾਈਏ, ਤਾਂ, ਸਨ੍ਹੇ ਸਨ੍ਹੇ ਸਾਡੀ ਸੇਵਾ ਦੀ ਅਭਿਲਾਸ਼ਾ ਵਧਦੀ ਜਾਏ, ਅਤੇ ਇਹ, ਨਾ ਕੇਵਲ ਸਾਡੀ ਪ੍ਰਸੰਨਤਾ ਦਾ ਕਾਰਨ ਹੋਵੇਗੀ ਸਗੋਂ ਸੰਸਾਰ ਦੀ ਪ੍ਰਸੰਨਤਾ ਦਾ ਵੀ।

੫੦