ਪੰਨਾ:ਯਰਵਾਦਾ ਮੰਦਰ ਵਿਚੋਂ ਆਸ਼ਰਮ ਸਾਧਨਾਂ.pdf/61

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

૧૫

ਘਾਲਨਾ ਬਾਰੇ ਹੋਰ

ਮੈਂ ਘਾਲਨਾ ਬਾਰੇ ਪਿਛਲੇ ਹਫ਼ਤੇ ਲਿਖਿਆ ਸੀ ਪਰ ਉਸ ਉਪਰ ਕੁਝ ਹੋਰ ਲਿਖਣ ਦੀ ਖਿਚ ਮਹਿਸੂਸ ਕਰਦਾ ਹਾਂ। ਉਸ ਅਸੂਲ ਬਾਰੇ ਜੋ ਮਨੁਖ ਦੇ ਨਾਲ ਹੀ ਉਪਜਿਆ, ਸ਼ਾਇਦ ਕੁਝ ਹੋਰ ਵਿਚਾਰ ਯੋਗ ਹੈ। ਯਾਜਨਾ ਇਕ ਸੇਵਾ ਤਥਾ ਫ਼ਰਜ਼ ਹੈ ਜੋ ਚਵੀ ਘੰਟੇ ਕਰਨੀ ਚਾਹੀਦੀ ਹੈ। ਇਸੇ ਕਾਰਨ ਇਹ ਕਹਾਵਤ (Maxim) ਅਯੋਗ ਹੋ ਜਾਂਦੀ ਹੈ ਜੇ ਕਰ ਉਪਕਾਰ ਵਿਚ ਕੋਈ ਕ੍ਰਿਪਾਲਤਾ ਦੀ ਮਿਲਾਵਟ ਵੀ ਪਾਈ ਜਾਂਦੀ ਹੋਵੇ। ਐਨ ਜਿਵੇਂ ਅਸੀਂ ਆਪਣਾ ਕਰਜ਼ ਉਤਾਰਨ ਵਿਚ ਆਪਣਾ ਹੀ ਭਾਰ ਹੌਲਾਂ ਕਰਦੇ ਹਾਂ, ਨਿਸ਼ਕਾਮ ਸੇਵਾ ਦੁਸਰਿਆਂ ਉਪਰ ਨਹੀਂ, ਸਗੋਂ ਆਪਣੇ ਆਪ ਉਪਰ ਕ੍ਰਿਪਾ ਹੈ। ਕੇਵਲ ਅਨੇਕਾਂ ਵਾਸਤੇ ਹੀ ਨਹੀਂ, ਸਗੋਂ ਸਾਡੇ ਸਾਰਿਆਂ ਵਾਸਤੇ ਇਹ ਲਾਜ਼ਮੀ ਹੈ ਕਿ ਅਸੀਂ ਆਪਣੇ ਸਾਰੇ ਜ਼ਰੀਏ (Resou es) ਮਨੁੱਖਤਾ ਦੇ ਹਵਾਲੇ ਕਰ ਦਈਏ। ਜੇਕਰ ਇਹੋ ਹੀ ਕਾਨੂੰਨ ਹੈ, ਜਿਹਾ ਕਿ ਪ੍ਰਤਖ ਹੈ ਹੀ, ਸ੍ਵਾਰਥ ਨੂੰ ਜ਼ਿੰਦਗੀ ਵਿਚ ਕੋਈ ਥਾਂ ਨਹੀਂ, ਇਸ ਦੀ ਥਾਂ ਨਿਰੋਲ ਤਿਆਗ ਰਹਿ ਜਾਂਦਾ ਹੈ। ਮਨੁੱਖ ਤੇ ਪਸ਼ੂ ਵਿਚ ਤਿਆਗ-ਧਰਮ ਹੀ ਫ਼ਰਕ ਪਾਂਦਾ ਹੈ।

੫੧