ਪੰਨਾ:ਯਰਵਾਦਾ ਮੰਦਰ ਵਿਚੋਂ ਆਸ਼ਰਮ ਸਾਧਨਾਂ.pdf/62

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਈ ਇਤਰਾਜ਼ ਕਰਦੇ ਹਨ ਕਿ ਜੇ ਕਰ ਜੀਵਨ ਨੂੰ ਇਉਂ ਧਾਰਨ ਕੀਤਾ ਜਾਏ ਤਾਂ ਜ਼ਿੰਦਗੀ ਬੇ-ਰਸ (Dull) ਅਤੇ ਬੇ-ਹੁਨਰ ਹੋ ਜਾਏਗੀ ਤੇ ਇਸ ਵਿਚ ਗ੍ਰਹਿਸਥੀ ਲਈ ਕੋਈ ਪ੍ਰੇਰਨਾਂ (ਖਿਚ) ਨਹੀਂ ਰਹਿੰਦੀ। ਪਰੰਤੂ ਇਥੇ ਤਿਆਗ ਤੋਂ ਭਾਵ ਸੰਸਾਰ ਨੂੰ ਤਿਲਾਂਜਲੀ ਦੇ, ਜੰਗਲ ਵਿਚ ਚਲੇ ਜਾਣ ਦਾ ਨਹੀਂ। ਤਿਆਗ ਦੀ ਰੂਹ ਜ਼ਿੰਦਗੀ ਦੀ ਹਰ ਕ੍ਰਿਤ (Activity) ਤੇ ਪ੍ਰਭਾਵਤ ਹੋਣੀ ਚਾਹੀਦੀ ਹੈ। ਗ੍ਰਹਿਸਥੀ ਜੇਕਰ ਜੀਵਨ ਨੂੰ ਬਜਾਏ ਭੋਗ ਦੇ ਧਰਮ ਸਮਝੇ ਤਾਂ ਵੀ ਗ੍ਰਹਿਸਥੀ ਹੀ ਰਹੇਗਾ, ਉਹ ਬਪਾਰੀ, ਜਿਹੜਾ ਘਾਲਨਾ ਦੀ ਰੂਹ ਨਾਲ ਕੰਮ ਕਰਦਾ ਹੈ, ਬਾਵਜੂਦ ਕ੍ਰੋੜਾਂ ਰੁਪਿਆਂ ਦੇ, ਹਥਾਂ ਵਿਚੋਂ ਲੰਘਣ ਦੇ ਕੇਵਲ ਸੇਵਾ ਦੀ ਖ਼ਾਤਰ ਹੀ ਉਨ੍ਹਾਂ ਨੂੰ ਵਰਤੇਗਾ। ਇਸ ਲਈ ਨਾ ਹੀ ਉਹ ਕਿਸੇ ਨਾਲ ਠੱਗੀ ਕਰੇਗਾ, ਨਾ ਸੱਟਾ-ਬਾਜ਼ੀ; ਸਾਦਾ ਜੀਵਨ ਜੀਏਗਾ, ਕਿਸੇ ਆਤਮਾਂ ਨੂੰ ਦੁਖਾਏਗਾ ਨਹੀਂ ਅਤੇ ਕਿਸੇ ਨੂੰ ਦੁਖ ਦੇਣ ਦੀ ਥਾਂ ਲਖਾਂ ਰੁਪਿਆਂ ਦਾ ਨੁਕਸਾਨ ਝਲ ਲਵੇਗਾ। ਕੋਈ ਇਸ ਭੁਲੇਖੇ ਵਿਚ ਨਾ ਰਹੇ ਕਿ ਇਸ ਕਿਸਮ ਦਾ ਸੌਦਾਗਰ ਕੇਵਲ ਮੇਰਾ ਖ਼ਿਆਲੀ-ਪਲਾਉ ਹੈ। ਖ਼ੁਸ਼-ਕਿਸਮਤੀ ਨਾਲ ਲਹਿੰਦੇ ਚੜ੍ਹਦੇ (West & East) ਦੋਹਾਂ ਵਿਚ ਇਹੋ ਜਹੇ ਬੰਦੇ ਮੌਜੂਦ ਹਨ। ਇਹ ਸੱਚ ਹੈ ਕਿ ਇਹੋ ਜਹੇ ਵਪਾਰੀ ਉਂਗਲਾਂ ਉਪਰ ਗਿਣੇ ਜਾ ਸਕਦੇ ਹਨ। ਪਰ ਭਾਵੇਂ ਕਿੰਨੇ ਵੀ ਟਾਂਵੇਂ ਹੋਣ, ਜਦ ਤਕ ਇਹ ਵੀ ਹੋਵੇ ਸ਼੍ਰੇਣੀ ਦੀ ਅਣਹੋਂਦ ਦਾ ਸਵਾਲ ਤਾਂ ਨਹੀਂ ਨਾ ਰਹਿੰਦਾ। ਅਸੀ ਸਾਰੇ ਇਕ ਵਾਧਵਾਨ ਦੇ ਦਾਨੀਂ ਦਰਜ਼ੀ ਨੂੰ ਜਾਣਦੇ ਹਾਂ। ਮੈਂ ਇਕ ਅਜਿਹੇ ਨਾਈ ਨੂੰ ਵੀ ਜਾਣਦਾ ਹਾਂ। ਇਕ ਅਜਿਹੇ ਜੁਲਾਹੇ ਨੂੰ ਵੀ ਅਸੀ ਸਾਰੇ ਜਾਣਦੇ ਹਾਂ ਅਤੇ ਜੇ ਅਸੀਂ ਡੂੰਘੀ ਖੋਜ ਨਾਲ ਲਭੀਏ ਤਾਂ ਸਾਨੂੰ ਜ਼ਿੰਦਗੀ ਦੇ ਹਰ ਪਹਿਲੂ ਵਿਚ ਇਹੋ ਜਹੇ ਆਦਮੀ ਮਿਲ ਜਾਂਦੇ ਹਨ ਜਿਨ੍ਹਾਂ ਨੇ ਆਪਣੇ ਜੀਵਨ ਕਿਸੇ ਲੇਖੇ ਲਾਏ ਹੋਏ ਹਨ। ਇਸ ਵਿਚ ਸ਼ਕ ਨਹੀਂ ਕਿ ਇਹ ਕੁਰਬਾਨੀ ਕਰਨ ਵਾਲੇ ਆਪਣੀ ਰੋਜ਼ੀ ਕੰਮ ਕਰ ਕੇ ਕਮਾਂਦੇ ਹਨ। ਪਰ ਰੋਜ਼ੀ ਉਨ੍ਹਾਂ ਦੀ ਜ਼ਿੰਦਗੀ ਦਾ ਆਦਰਸ਼ ਨਹੀਂ, ਕੇਵਲ ਕਸਬ (Vocation} ਦਾ ਵਾਧੂ-ਫਲ ਤਥਾ

੫੨