ਪੰਨਾ:ਯਰਵਾਦਾ ਮੰਦਰ ਵਿਚੋਂ ਆਸ਼ਰਮ ਸਾਧਨਾਂ.pdf/63

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਨਿਨ-ਫਲ (by-product) ਹੈ।

ਮੋਤੀ ਲਾਲ ਪਹਿਲੋਂ ਵੀ ਦਰਜ਼ੀ ਸੀ ਤੇ ਮਗਰੋਂ ਵੀ ਦਰਜ਼ੀ ਹੀ ਰਿਹਾ। ਪਰ ਉਸ ਦੀ ਆਤਮਾ ਪਲਟਾ ਖਾ ਗਈ ਸੀ ਤੇ ਉਸ ਦੀ ਕਿਰਤ ਪ੍ਰਾਰਥਨਾ ਤਥਾ ਪੂਜਾ ਵਿਚ ਬਦਲ ਗਈ ਸੀ। ਉਸ ਨੇ ਪਰ-ਉਪਕਾਰ ਦੀ ਵਿਚਾਰ ਕਰਨੀ ਆਰੰਭ ਦਿੱਤੀ ਤੇ ਉਸ ਦਾ ਜੀਵਨ ਅਸਲੀ ਅਰਥਾਂ ਵਿਚ ਉਨਰਵੰਤ ( tistic) ਹੋ ਗਿਆ। ਘਾਲਨਾ ਦਾ ਜੀਵਨ, ਉਨਰ ਦਾ ਸਿਖਰ ( it nacle of art) ਹੈ ਤੇ ਸੱਚੇ ਆਨੰਦ ਨਾਲ ਭਰਪੂਰ ਹੁੰਦਾ ਹੈ। ਉਹ ਘਾਲਨਾ (ਯਾਜਨਾ - ਕੁਰਬਾਨੀ) ਘਾਲਨਾ ਹੀ ਨਹੀਂ ਜੇਕਰ ਉਸ ਨੂੰ ਭਾਰ ਜਾਂ ਦਿਕਤ ਸਮਝਿਆ ਜਾਏ। ਸ੍ਵੈ-ਭੋਗ (elt t.. gence) ਤਬਾਹੀ ਵਲ ਲਿਜਾਂਦਾ ਹੈ ਤੇ ਤਿਆਗ ਅਮਰ-ਪਦਵੀ (: 1:mo; tality) ਵਲ। ਪ੍ਰਸੰਨਤਾ ਦੀ ਅਡਰੀ ਕੋਈ ਹੋਂਦ ਨਹੀਂ। ਇਹ ਸਾਡੇ ਜੀਵਨ-ਵਤੀਰੇ ਉਤੇ ਨਿਰਭਰ ਹੈ। ਇਕ ਮਨੁੱਖ ਨਾਟਕੀ ਨਜ਼ਾਰਿਆਂ ਵਿਚ ਪ੍ਰਸੰਨਤਾ ਲੈਂਦਾ ਹੈ, ਦੂਸਰਾ ਆਕਾਸ਼ ਵਿਚ ਹਰ ਘੜੀ ਨਵੇਂ ਖੁਲ੍ਹ ਰਹੇ ਨਜ਼ਾਰਿਆਂ ਵਿਚ। ਇਸ ਤੋਂ ਸਿਧ ਹੋਇਆ ਕਿ ਪ੍ਰਸੰਨਤਾ ਸ਼ਖ਼ਸੀ ਜਾਂ ਕੌਮੀ ਵਿਦਿਆ ਦਾ ਮਸਲਾ ਹੈ। ਅਸੀਂ ਉਨ੍ਹਾਂ ਵਸਤਾਂ ਦੀ ਹੀ ਖ਼ਾਹਿਸ਼ ਰੱਖਦੇ ਹਾਂ, ਜਿਨ੍ਹਾਂ ਦੀ ਖ਼ਾਹਿਸ਼ ਸਾਨੂੰ ਬਚਪਨ ਤੋਂ ਸਿਖਾਈ ਗਈ ਹੈ। ਭਿੰਨ ਭਿੰਨ ਕੌਮੀ ਸ੍ਵਾਦਾਂ ਦੀਆਂ ਉਧਾਰਨਾਂ ਦਿਤੀਆਂ ਜਾ ਸਕਦੀਆਂ ਹਨ।

ਕਈ ਘਾਲਕ (Saricers) ਸਮਝਦੇ ਹਨ ਕਿ ਕਿਉਂਕਿ ਉਹ ਨਿਸ਼ਕਾਮ ਸੇਵਾ ਕਰਦੇ ਹਨ, ਉਨ੍ਹਾਂ ਦਾ ਹਕ ਹੈ ਕਿ ਉਹ ਲੋਕਾਂ ਪਾਸੋਂ ਹਰ ਲੋੜੀਂਦੀ ਵਸਤ, ਤੇ ਕਈ ਕੁ ਬੇ-ਲੋੜ ਵਸਤਾਂ ਵੀ ਪ੍ਰਵਾਨ ਕਰ ਲੈਣ। ਇਸ ਖ਼ਿਆਲ ਦੇ ਵਹਿਣ ਵਿਚ ਪੈਂਦੇ ਸਾਰ ਹੀ, ਉਹ ਸੇਵਕ ਹੀ ਨਹੀਂ ਰਹਿੰਦਾ ਸਗੋਂ ਧੱਕੇਬਾਜ਼ ਹੋ ਜਾਂਦਾ ਹੈ।

ਜੋ ਸੇਵਾ ਕਰਦਾ ਹੈ ਉਹ ਸ੍ਵੈ-ਸੁਖ ਦਾ ਖਿਆਲ ਤਕ ਨਹੀਂ ਕਰਦਾ। ਇਹ ਕੰਮ ਉਹ ਆਪਣੇ ਮਹਾਂ-ਮਾਲਕ ( Master on high) ਉਤੇ ਛਡ ਦਿੰਦਾ ਹੈ, ਭਾਵੇਂ ਉਹ ਕਰੇ ਤੇ ਭਾਵੇਂ ਨਾ ਕਰੇ। ਇਸ ਲਈ, ਉਹ, ਜੋ

੫੩