ਪੰਨਾ:ਯਰਵਾਦਾ ਮੰਦਰ ਵਿਚੋਂ ਆਸ਼ਰਮ ਸਾਧਨਾਂ.pdf/64

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚੀਜ਼ ਮਿਲੇ, ਉਸੇ ਨੂੰ ਨਹੀਂ ਚੰਬੜ ਪਵੇਗਾ; ਉਸ ਨੂੰ ਜਿਸ ਬਸਤਰ ਦੀ ਡਾਢੀ ਲੋੜ ਹੈ ਕੇਵਲ ਉਸੇ ਨੂੰ ਲਵੇਗਾ, ਬਾਕੀ ਛਡ ਦੇਵੇਗਾ। ਭਾਵੇਂ ਉਸ ਨੂੰ ਬੇਅਰਾਮੀ ਵੀ ਹੋਵੇ, ਉਹ ਸ਼ਾਂਤ, ਕ੍ਰੋਧ-ਰਹਿਤ ਅਤੇ ਸਾਧਾਰਨ-ਧਿਆਨ (Unfled) ਹੋਵੇਗਾ। ਉਸ ਦੀ ਸੇਵਾ, ਨੇਕੀ ਵਾਂਗ, ਆਪਣੇ ਆਪ ਵਿਚ ਇਵਜ਼ਾਨਾ ਹੈ ਤੇ ਉਹਦਾ ਉਸੀ ਨਾਲ ਅਧਾਰ ਹੈ।

ਸੇਵਾ ਵਿਚ ਅਨਗਹਿਲੇ ਜਾਂ ਸੁਸਤ ਹੋਣ ਦੀ ਕਿਸੇ ਨੂੰ ਜੁਰਅਤ ਨਹੀਂ ਹੋਣੀ ਚਾਹੀਦੀ। ਜਿਹੜਾ ਇਹ ਖ਼ਿਆਲ ਕਰਦਾ ਹੈ ਕਿ ਕੇਵਲ ਨਿੱਜੀ ਕੰਮ ਵਿਚ ਹੀ ਮੇਹਨਤੀ ਹੋਣ ਦੀ ਲੋੜ ਹੈ ਤੇ ਬੇ-ਇਵਜ਼ੀ ਲੋਕ-ਸੇਵਾ ਕਿਸੇ ਵੇਲੇ ਤੇ ਕਿਸੇ ਤਰ੍ਹਾਂ ਕਰ ਦੇਣੀ ਹੀ ਕਾਫ਼ੀ ਹੈ, ਉਸ ਨੂੰ ਜਾਣੋ ਕਿ ਅਜੇ ਘਾਲਨਾ ਦੀ ਸਾਇੰਸ ਦਾ ਊੜਾ ਐੜਾ (Rudiments) ਵੀ ਸਿਖਣ ਦੀ ਲੋੜ ਹੈ। ਵਲੰਟਰੀ (ਚਾਹਿਤ) ਸੇਵਾ Voluntary Service ਨੂੰ ਅਵੱਸ਼ ਨਿੱਜੀ ਕੰਮਾਂ ਨਾਲੋਂ ਤਰਜੀਹ ਦੇਣੀ ਚਾਹੀਦੀ ਹੈ ਤੇ ਸੇਵਕ ਦੀ ਵਧ ਤੋਂ ਵਧ ਲਿਆਕਤ ਨਾਲ ਨਿਭਣੀ ਚਾਹੀਦੀ ਹੈ। ਵਾਸਤਵ ਵਿਚ, ਖ਼ਾਲਸ ਸ਼ਰਧਾਲੁ (Pure devotee) ਬਿਨਾਂ ਕੁਝ ਰਾਖਵਾਂ ਰਖੇ ਦੇ, ਆਪਣੇ ਆਪ ਨੂੰ, ਪੂਰਨ ਸੇਵਾ ਅਰਪਨ ਕਰਕੇ ਪਾਵਨ ਹੋ ਜਾਂਦਾ ਹੈ (A Pure devotee Consecrates himself to the service of humanity without any reservation).

੫੪