ਪੰਨਾ:ਯਰਵਾਦਾ ਮੰਦਰ ਵਿਚੋਂ ਆਸ਼ਰਮ ਸਾਧਨਾਂ.pdf/65

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



੧੬

ਸੁਦੇਸ਼ੀ

ਵਰਤਮਾਨ ਵਿਚ ਸ੍ਵੈ-ਦੇਸ਼ੀ ਇਕ ਸ਼ਰੋਮਣੀ ਨਿਯਮ ਹੈ। ਕੁਦਰਤੀ ਕਾਨੂੰਨਾਂ ਨੂੰ ਘਾੜਤ ਦੀ ਲੋੜ ਨਹੀਂ, ਉਹ ਸ੍ਵੈ-ਚੱਲਿਤ (Self-acting) ਹੁੰਦੇ ਹਨ। ਪਰ ਅਣਜਾਨਪੁਣੇ ਜਾਂ ਹੋਰ ਕਾਰਨਾਂ ਕਰ ਕੇ ਮਨੁੱਖ ਆਮ ਤੌਰ ਤੇ ਉਨ੍ਹਾਂ ਸੰਬੰਧੀ ਅਨ-ਗਹਿਲਤਾ ਜਾਂ ਨਾ-ਫੁਰਮਾਨੀ ਕਰ ਦਿੰਦਾ ਹੈ। ਠੀਕ ਇਸੇ ਵੇਲੇ ਹੀ ਉਸ ਨੂੰ ਰਾਸਤੀ ਉਤੇ ਰਖਣ ਲਈ ਸੌਂਹ ਦੀ ਲੋੜ ਹੁੰਦੀ ਹੈ। ਜਿਹੜਾ ਆਦਮੀ ਸੁਭਾਵਕ ਹੀ ਵੈਸ਼ਨੂੰ (Vegetarian) ਹੈ, ਉਸ ਨੂੰ ਵੈਸ਼ਨੂੰਪਣ ਦੇ ਮਜ਼ਬੂਤ ਰਖਣ ਲਈ ਸੌਂਹ ਦੀ ਜ਼ਰੂਰਤ ਨਹੀਂ। ਕਿਉਂਕਿ ਮਾਸ-ਆਹਾਰ ਦਾ ਦ੍ਰਿਸ਼ ਹੀ ਉਸ ਦੇ ਅੰਦਰੋਂ ਬਜਾਏ ਖਿਚ ਦੇ ਗਿਲਾਨੀ ਪੈਦਾ ਕਰ ਦੇਵੇਗਾ। ਸੁਦੇਸ਼ੀ ਦਾ ਅਸੂਲ ਹੈ ਤਾਂ ਮਨੁੱਖ ਦੇ ਸੁਭਾ ਦੀ ਪ੍ਰਕ੍ਰਿਤੀ ਦਾ ਹਿੱਸਾ ਪਰ ਅਜ ਕਲ ਇਸ ਦਾ ਖ਼ਾਤਮਾ ਹੋ ਚੁਕਾ ਹੈ। ਇਸੇ ਲਈ ਸ੍ਵਦੇਸ਼ੀ ਦੀ ਕਸਮ ਅਵੱਸ਼ ਹੋ ਗਈ ਹੈ। ਆਤਮਕ ਵਿਚਾਰ ਤੋਂ ਅੰਤ ਵਿਚ ਸ੍ਵਦੇਸ਼ੀ ਆਤਮਾ ਦੀ ਸੰਸਾਰਕ ਬੰਧਨ ਤੋਂ ਮੁਕਤੀ ਦਾ ਸੂਚਕ ਹੈ। ਕਿਉਂਕਿ ਸਰੀਰ ਆਤਮਾ ਦਾ, ਨਾ ਹੀ ਕੁਦਰਤੀ ਤੇ ਨਾ ਹੀ ਸਦੀਵੀ ਟਿਕਾਣਾ (Abode) ਹੈ; ਇਹ ਇਸ ਦੇ ਪੰਧ ਵਿਚ ਰੁਕਾਵਟ ਹੈ। ਇਸ ਦੀ ਬ੍ਰਹਿਮੰਡ

੫੫