ਪੰਨਾ:ਯਰਵਾਦਾ ਮੰਦਰ ਵਿਚੋਂ ਆਸ਼ਰਮ ਸਾਧਨਾਂ.pdf/67

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਨ੍ਹਾਂ ਲੋਕਾਂ ਦੀ ਅਚੇਤ ਅ-ਸੇਵਾ, ਜਿਨ੍ਹਾਂ ਦੀ ਸੇਵਾ ਕਿ ਮੇਰੀ ਖ਼ਾਹਿਸ਼ ਸੀ, ਮੇਰੇ ਸ੍ਵਦੇਸ਼ੀ ਦੇ ਅਸੂਲ ਦਾ ਉਲੰਘਣ ਕਰਨ ਦਾ ਨਤੀਜਾ ਹੋਣਗੇ।

ਇਹੋ ਜਿਹੀਆਂ ਉਧਾਰਣਾਂ ਦਾ ਘਾਟਾ ਕੋਈ ਨਹੀਂ। ਇਸੇ ਲਈ ਗੀਤਾ ਵਿਚ ਲਿਖਿਆ ਹੈ, "ਸ੍ਵੈ-ਧਰਮ ਨੂੰ ਨਿਬਾਹੁੰਦੇ ਹੋਏ ਮਰਨਾ ਸ਼ੁਭ ਹੈ,ਪ੍ਰਾਧਰਮ ਖ਼ਤਰਿਆਂ ਨਾਲ ਭਰਪੂਰ ਹੁੰਦਾ ਹੈ।" ਆਪਣੇ ਜ਼ਾਹਿਰਾ [Physical] ਇਰਦੇ ਗਿਰਦੇ ਅੱਖਰਾਂ ਵਿਚ ਇਹੋ ਹੀ ਸ੍ਵਦੇਸ਼ੀ ਦਾ ਅਸੂਲ ਹੈ। ਸ੍ਵਦੇਸ਼ੀ ਵੀ ਆਪਣੇ ਇਰਦੇ ਗਿਰਦੇ ਦੇ ਸੰਬੰਧ ਵਿਚ ਸ੍ਵੈ-ਧਰਮ ਹੈ। ਇਸ ਲਈ ਜੋ ਕੁਝ ਗੀਤਾ ਵਿਚ ਸ੍ਵੈ-ਧਰਮ ਬਾਰੇ ਲਿਖਿਆ ਹੈ, ਉਹੀ ਸ੍ਵਦੇਸ਼ੀ ਬਾਰੇ ਵੀ ਠੀਕ ਹੈ।

ਸ਼ਰਾਰਤ ਕੇਵਲ ਸ੍ਵਦੇਸ਼ੀ ਦੇ ਅਸੂਲ ਨੂੰ ਗ਼ਲਤ ਸਮਝਣ ਤੋਂ ਪੈਦਾ ਹੁੰਦੀ ਹੈ। ਮਿਸਾਲ ਦੇ ਤੌਰ ਤੇ, ਜੇਕਰ ਮੈਂ ਹਰ ਮੰਦੇ ਚੰਗੇ ਕਰਮਾਂ ਦੁਆਰਾ, ਆਪਣੇ ਟਬਰ ਦੀ ਖੁਸ਼ੀ ਹਿਤ, ਪੈਸੇ ਬਟੋਰਨੇ ਸ਼ੁਰੂ ਕਰ ਦਿਆਂ, ਤਾਂ ਉਹ ਸ੍ਵਦੇਸ਼ੀ ਦੀ ਮੁਖ਼ਾਲਫ਼ਤ ਹੈ, ਸ੍ਵਦੇਸ਼ੀ ਨਹੀਂ। ਸ੍ਵਦੇਸ਼ੀ ਦਾ ਅਸੂਲ ਮੈਨੂੰ ਸਰਿਆਂ ਤੋਂ ਵਧ ਆਪਣੇ ਕਬੀਲੇ ਸੰਬੰਧੀ ਧਰਮਾਂ ਨੂੰ ਦਿਆਨਤਦਾਰੀ ਨਾਲ ਨਿਭਾਉਣਾ ਸਿਖਾਲਦਾ ਹੈ। ਤੇ ਇਉਂ ਕਰਨ ਦੀ ਕੋਸ਼ਸ਼ ਹੀ ਮੈਨੂੰ ਸੰਸਾਰ-ਵਿਹਾਰ ਦਾ ਰਸਤਾ ਸਿਖਾਇਗੀ। ਸ੍ਵਦੇਸ਼ੀ ਦਾ ਅਭਿਆਸ ਕਦੇ ਹਾਨੀ ਨਹੀਂ ਪੁਚਾਂਦਾ, ਤੇ ਜੇ ਪੁਚਾਂਦਾ ਹੈ ਤਾਂ ਉਹ ਸ੍ਵਦੇਸ਼ੀ ਨਹੀਂ ਹੰਕਾਰ ਹੈ।

ਐਸੇ ਅਵਸਰ ਆ ਸਕਦੇ ਹਨ ਕਿ ਸ੍ਵਦੇਸ਼ੀ ਦੇ ਹਾਮੀ ਪਾਸੋਂ, ਬ੍ਰਹਿਮੰਡ ਸੇਵਾ ਦੀ ਖ਼ਾਤਰ, ਆਪਣੇ ਪਰਵਾਰ ਦੀ ਕੁਰਬਾਨੀ ਦੀ ਮੰਗ ਕੀਤੀ ਜਾਵੇ। ਇਹੋ ਜਹੀ ਸੁਚੇਤ ਕੁਰਬਾਨੀ ਆਪਣੇ ਪਰਵਾਰ ਦੀ ਮਹਾਂ ਉੱਤਮ ਸੇਵਾ ਹੈ। 'ਜਿਹੜਾ ਆਪਣੀ ਜਾਨ ਬਚਾਂਦਾ ਹੈ, ਉਹ ਗੁਆ ਦੇਵੇਗਾ; ਅਤੇ ਜਿਹੜਾ ਕੋਈ ਪ੍ਰਭੂ ਸਦਕੇ ਗੁਆਂਦਾ ਹੈ ਉਹ ਪਾ ਲਵੇਗਾ, ਸ਼ਖਸੀ ਤੇ ਕਬੀਲੇ ਦੋਹਾਂ ਦੇ ਸੰਬੰਧ ਵਿਚ ਇਕੋ ਜਹੀ ਸਚਾਈ ਹੈ। ਇਕ ਹੋਰ ਉਧਾਰਣ ਲਵੋ: ਫਰਜ਼ ਕਰੋ ਮੇਰੇ ਪਿੰਡ ਵਿਚ ਪਲੇਗ ਪੈ ਜਾਂਦੀ ਹੈ ਅਤੇ ਬੀਮਾਰਾਂ

੫੭