ਪੰਨਾ:ਯਰਵਾਦਾ ਮੰਦਰ ਵਿਚੋਂ ਆਸ਼ਰਮ ਸਾਧਨਾਂ.pdf/7

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਲਥਕਾਰ ਵਲੋਂ

ਮੈਂ ਸ: ਨਰਿੰਜਨ ਸਿੰਘ ਜੀ ਪ੍ਰਿੰਸੀਪਲ ਦਾ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਆਪਣਾ ਅਮੋਲਕ ਸਮਾਂ ਦੇ ਕੇ ਮੇਰੇ ਉਲਥੇ ਨੂੰ ਸੋਧਣ ਦੀ ਖੇਚਲ ਕੀਤੀ ਹੈ ਅਤੇ ਇਸ ਤਰਜਮੇ ਦੀ ਭੂਮਿਕਾ ਲਿਖ ਕੇ ਮੈਨੂੰ ਕ੍ਰਿਤਾਰਥ ਕੀਤਾ ਹੈ।

ਭਾਵੇਂ ਮੇਰਾ ਇਸ ਨਿਕੀ ਜਹੀ ਪੁਸਤਕ ਦਾ ਤਰਜਮਾ ਕਰਨ ਤੋਂ ਭਾਵ ਪੰਜਾਬੀਆਂ ਤਕ ਮਹਾਤਮਾ ਗਾਂਧੀ ਦੇ ਪ੍ਰੇਮ ਸੰਦੇਸ਼ ਪਹੁੰਚਾਣ ਦਾ ਹੈ, ਮੈਂ ਇਸ ਦੀ ਭੂਮਿਕਾ ਪ੍ਰਿੰਸੀਪਲ ਸਾਹਿਬ ਪਾਸੋਂ ਲਿਖਾਣ ਲਈ ਖ਼ਾਸ ਇਸ ਲਈ ਪ੍ਰੇਰਿਆ ਗਿਆ ਸਾਂ ਕਿ ਉਨ੍ਹਾਂ ਨਾਲੋਂ ਵਧੇਰੇ ਗਾਂਧੀ ਫ਼ਿਲਸਫ਼ੇ ਦੇ ਅਸਲੀ ਪੰਜਾਬੀ ਵਿਦਵਾਨ ਦਾ ਮੈਨੂੰ ਪਤਾ ਨਹੀਂ।

ਮੈਂ ਡਾਕਟਰ ਗੋਪੀ ਚੰਦ ਭਾਰਗਵ ਜੀ ਦਾ ਦਿਲੋਂ ਧੰਨਵਾਦੀ ਹਾਂ, ਜਿਨ੍ਹਾਂ ਉਪਰ ਮਹਾਤਮਾ ਜੀ ਨੇ ਮੇਰੇ ਤਰਜਮੇ ਨੂੰ ਪਾਸ ਕਰਨ ਦੀ ਜ਼ਿੰਮੇਂਵਾਰੀ ਸਿਟੀ ਸੀ ਅਤੇ ਜਿਨ੍ਹਾਂ ਖੇਚਲ ਕਰ ਕੇ ਇਹ ਕੰਮ ਕੀਤਾ।

ਮਹਾਤਮਾ ਜੀ ਦੇ ਖ਼ਿਆਲ ਨਵੇਂ ਨਹੀਂ। ਭਾਵੇਂ ਕਿਧਰੇ ਕਿਧਰੇ ਇਹ ਜ਼ਾਹਿਰਾ ਕਿਸੇ ਧਰਮ (ਮਜ਼੍ਹਬ) ਨਾਲੋਂ ਨਖੇੜਵੇਂ ਭਾਸਦੇ ਨੇ, ਪਰ ਮੇਰੇ,ਚਾਰ ਕੁ ਸਾਲ ਦੇ ਲਗਾਤਾਰ ਗਾਂਧੀ-ਫ਼ਿਲਸਫ਼ੇ ਦੇ ਅਭਿਆਸ ਨੇ ਨਿਸਚੇ ਕਰਾਇਆ ਹੈ ਕਿ ਇਹ ਸਾਰਿਆਂ ਮਜ਼੍ਹਬਾਂ ਦਾ ਤਤ ਹੈ ਜਿਸ ਨੂੰ ਗਾਂਧੀ-ਫ਼ਿਲਾਸਫ਼ੀ