ਸਮੱਗਰੀ 'ਤੇ ਜਾਓ

ਪੰਨਾ:ਯਾਦਾਂ.pdf/115

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਯਾਦਾਂ

ਪੁਜਾਰੀ ਹੁਸਨ ਦੇ

ਪੁਜਾਰੀ ਹੁਸਨ ਦੇ ਬੈਠੇ ਰੁਮ ਧੂਨੀ ਤੇਰੇ ਦਰ ਤੇ,
ਨਿਕਲ ਪਰਦੇ ਤੋਂ ਦੇ ਦਰਸ਼ਨ ਮੇਰੇ ਠਾਕਰ ਤਰਸ ਕਰਕੇ।
ਹੈ ਕਿਥੇ ਲੈਕੇ ਮੈਨੂੰ ਜਾ ਰਿਹਾ ਭਾਵੇਂ ਪਤਾ ਨਹੀ,
ਮਗਰ ਏਹ ਹੌਂਂਸਲਾ ਹੈ ਪ੍ਰੇਮ ਛੱਡੇਗਾ ਨਾ ਬਾਂਹ ਫੜਕੇ।
ਸਿਆਨੇ ਦਿਲ ਨੂੰ ਐ ਦੁਨੀਆਂ ਮੁਬਾਰਕ ਨੇ ਤੇਰੇ ਝੇੜੇ,
ਮਿਲੀ ਰਾਂਝੇ ਨੂੰ ਦੇਖੋ ਹੀਰ ਸੀ ਸੰਗ ਭਾਬੀਆਂ ਲੜਕੇ।
ਮੈਂ ਅਨਤਾਰੂ ਹਾਂ ਤੇ ਸੋ਼ਹ ਇਸ਼ਕ ਦੀ ਠਾਠਾਂ ਪਈ ਮਾਰੇ,
ਸ਼ੁਕਰ ਕਰਸਾਂ ਜੇ ‘ਸੋਹਣੀ’ ਵਾਂਗ ਨਿਕਲੂ ਲਾਸ਼ ਹੀ ਤਰਕੇ।
ਅਨੇਕਾਂ ਪੈਂਡੇ ਅੱਗੇ ਆਉਣ ਦੀ ਹੋਸੀ ਬੜੀ ਖੇਚਲ,
ਤੇਰੀ ਰਾਹ ਤੇ ਕਦਮ ਰਖਾਂ ਮੈਂ ਏਸੇ ਵਾਸਤੇ ਡਰਕੇ।
ਪਰੇ ਜਲਵਾ ਨਜ਼ਰ ਆਇਆ ਕਿ ਮੂਸਾ ਸੀ ਬੜਾ ਕਾਹਲਾ,
ਚਮਤਕਾਰਾਂ ਦਿਲੋਂ ਵੇਂਹਦਾ ਜੇ ਰਖਦਾ ਆਪ ਨੂੰ ਜਰਕੇ।
ਅਗਰ ਚਾਂਂਹੇ ਸਦਾ ਜੀਵਾਂ ਸ਼ਬਦ ਦੀ ਚੋਟ ਖਾ ਮਰਜਾ,
ਸਦਾ ਜੀਵਨ ਨੂੰ ਹਾਸਲ ਕਰਲੈ ਪਹਿਲੇ ਮੌਤ ਤੋਂ ਮਰਕੇ।
ਨਿਰਾਲੀ ਸ਼ਾਨ ਵਾਲਾ ‘ਬੀਰ’ ਐਸਾ ਹੈ ਮੇਰਾ ਸੋਹਣਾ,
ਉਠਾਵਨ ਨੂੰ ਨਾ ਦਿਲ ਕਰਦਾ ਜਿਦੇ ਕਦਮਾਂ ਤੇ ਸਿਰ ਧਰਕੇ।

੧੦੭.