ਸਮੱਗਰੀ 'ਤੇ ਜਾਓ

ਪੰਨਾ:ਯਾਦਾਂ.pdf/124

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
ਰਾਤਾਂ ਜਗਾਂਦੀ ਯਾਦ ਹੈ।
ਤਾਰੇ ਗਿਣਾਂਦੀ ਯਾਦ ਹੈ।
ਦੁਨੀਆਂ ਵਸਾਵਾਂ ਯਾਦ ਦੀ।..............................ਰਚਨਾਂ ਰਚਾਵਾਂ ਯਾਦ ਦੀ।
ਮਨ ਨੂੰ ਟਿਕਾਂਦੀ ਯਾਦ ਹੈ।
ਤਨ ਨੂੰ ਭੁਲਾਂਦੀ ਯਾਦ ਹੈ।
ਅੱਖਾਂ ਮਿਟਾ ਦਿੰਦੀ ਹੈ ਇਹ।
ਮਜਲਾਂ ਮੁਕਾ ਦੇਂਂਦੀ ਹੈ ਇਹ।
ਅਰਸ਼ੀਂ ਚੜਾ ਦੇਂਦੀ ਹੈ ਇਹ।
ਵਿਛੜੇ ਮਿਲਾ ਦੇਂਦੀ ਹੈ ਇਹ।