ਪੰਨਾ:ਯਾਦਾਂ.pdf/18

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਯਾਦਾਂ

ਤੁਰਦੇ ਆਏ ਪਰੇਮੀ ਸਾਰੇ।
ਦੁਨੀਆਂ ਦੇ ਰਸਤੇ ਤੋਂ ਨਿਆਰੇ।
ਸਮਝਨ ਜਗ ਰਸਮਾਂ ਨੂੰ ਬਨੱਣ।
ਪੈਰਾਂ ਹੇਠ ਲਤਾੜਨ ਭਨੱਣ।
ਪਿਆਰ ਦੇ ਸੌਦੇ ਕਦੀਂਂ ਨਾ ਮੋੜਨ।
ਕੌਲ ਕਰਾਰ ਨਾ ਕਰਕੇ ਤੋੜਨ।
ਸਿਰਾਂ ਧੜਾਂ ਦੀ ਬਾਜੀ --ਲਾਂਦੇ।
ਸਿਰ ਤੋਂ ਪਰੇ ਪਰੇਮ ਨਿਭਾਂਦੇ।ਜੋਤਿਨ ਤੇ ਬੀਨਾ ਦੋ ਪਿਆਰੇ।
ਸਿਰ ਹਾਰੇ ਪਰ ਸੁਖਨ ਨਾ ਹਾਰੇ।
ਖਾਨਦਾਨ ਦੋਹਾਂ ਦਾ ਇਕੋ।
ਉਮਰ ਹਾਨ ਦੋਹਾਂ ਦਾ ਇਕੋ।
ਜਗ ਰਸਮਾਂ ਤੋਂ ਬੇਪਰਵਾਹ ਸੀ।
ਪੈ ਗਏ ਇਸ਼ਕ ਕਵੱਲੜੇ ਰਾਹ ਸੀ।
ਬਚਪਨ ਅੰਦਰ ਅਖਾਂ ਲਗੀਆਂ।
ਭੋਲੀਆਂ ਰੂਹਾਂ ਗਈਆਂ ਠਗੀਆਂ।
ਚੰਨ ਲਗਦਾ ਸੀ ਇਕ ਨੂੰ ਦੂਜਾ।
ਵਾਂਗ ਚਕੋਰਾਂ ਕਰਦੇ ਪੂਜਾ।

੧੦