ਪੰਨਾ:ਯਾਦਾਂ.pdf/19

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਯਾਦਾਂ

ਬੀਨਾ ਜਦ ਸਿਰ ਉੱਚਾ ਚਾਉਂਦੀ।
ਜੋਤਿਨ ਦੇ ਮੋਡੇ ਤੇ ਆਉਂਦੀ।
ਰੂਪ ਜਦੋਂ ਸ਼ੋਖੀ ਵਿਚ ਗੁੜਕੇ।
ਚੁੰਮ ਲੈਂਦਾ ਸੀ ਪ੍ਰੇਮੀ ਉੜਕੇ।
ਦਿਨ ਦਿਨ ਜਿਓਂ ਜਿਓਂ ਹੋਸ਼ਾਂ ਆਵਣ।
ਦਿਲ ਦੀਆਂ ਮਰਜ਼ਾਂ ਵਧਦੀਆਂ ਜਾਵਣ।
ਇਸ਼ਕ ਮੁਸ਼ਕ ਨਾ ਲੁਕਕੇ ਬਹਿੰਦੇ।
ਚੱਨ ਚੜੇ ਨਾ ਗੁਝੇ ਰਹਿੰਦੇ।
ਹੋ ਗਿਆ ਆਖਰ ਪੜਦਾ ਜ਼ਾਹਿਰ।
ਜੌਤਿਨ ਨਿਕਲਿਆ ਘਰ ਤੋਂ ਬਾਹਿਰ।ਵਿਚੋਂ ਬੀਨਾ ਡੁਬਦੀ ਜਾਵੇ।
ਉਤੋਂ ਦਿਲ ਦੇ ਫਟ ਛੁਪਾਵੇ।
ਬੂਹੇ ਮਾਰ ਧੁਖਾਏ ਗੋਹੇ।
ਬਹਿਕੇ ਨਾਲ ਬਹਾਨੇ ਰੋਏ।
ਫੜ ਅੰਮੀਂਂ ਤੋਂ ਗੰਡੇ ਚੀਰੇ।
ਕੌਡਾਂ ਵਾਂਗ ਲੁਟਾਵੇ ਹੀਰੇ।
ਕੋਠੇ ਤੇ ਚੜ੍ਹ ਵਾਲ ਸਕਾਵੇ।
ਰਾਹਾਂ ਉਤੇ ਨੈਣ ਵਿਛਾਵੇ।

੧੧