ਪੰਨਾ:ਯਾਦਾਂ.pdf/24

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਯਾਦਾਂ

ਹੋਏ ਨਸੀਬ ਸੁਹਾਗ ਹੰਢਾਨਾ।
ਜੋਤਿਨ ਸੁਫਨੇ ਵਾਂਗ ਭੁਲਾਨਾ।ਬੀਨਾ ਝਟ ਸੁਨਿਹਾ ਘਲਵਾਇਆ।
ਜੋਤਿਨ ਨੂੰ ਚੋਰੀ ਬੁਲਵਾਇਆ।
ਜਦ ਜੋਤਿਨ ਆਇਆ ਪਛਵਾੜੇ।
ਕਢੇ ਡਾਹਢੇ ਬੀਨਾਂ ਹਾੜੇ।
‘ਕਲਿਆਂ ਚੱਨਾਂ ਡੁਬ ਨਾ ਜਾਈਂ।
ਦਾਗ ਵਿਛੋੜੇ ਦੇ ਨਾਂ ਲਾਈਂ।
ਕਠੇ ਜੀਵੇ, ਕਠੇ ਮਰੀਏ।
ਜੋ ਕਰਨੈਂ ਸੋ ਕਠੇ ਕਰੀਏ।
ਜੇ ਮੈਥੋਂ ਪਹਿਲੇ ਤੂੰ ਮਰਿਆ।
ਇੰਤਜ਼ਾਰ ਨਾ ਮੇਰਾ ਕਰਿਆ।
ਅਗੇ ਜਾ ਕਿਸਨੂੰ ਵੇਖੇਂਗਾ।
ਕਿਸਦਾ ਸੋਹਣਾ ਮੂੰਹ ਵੇਖੇਂਗਾ।
ਕੌਨ ਕਰੇਗੀ ਦਾਰੀ ਤੇਰੀ।
ਬਾਝ ਮੇਰੇ ਗਮਖਾਰੀ ਤੇਰੀ।
ਰੁਸੇੰਗਾ ਤੇ ਕੌਨ ਮਨਾਸੀ।
ਗਲ ਵਿਚ ਬਾਹਵਾਂ ਕੇਹੜੀ ਪਾਸੀ।

੧੬