ਪੰਨਾ:ਯਾਦਾਂ.pdf/25

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਯਾਦਾਂ

ਮੈਂ ਪਿਛੋਂ ਜਦ ਢੂੰਡਨ ਆਸਾਂ।
ਕਲ ਮੁਕੱਲੀ ਕਿਤ ਵਲ ਜਾਸਾਂ।
ਏਸ ਲਈ ਏਹ ਲੰਮੀਆਂ ਰਾਹਾਂ।
ਤਹਿ ਕਰਸਾਂਗੇ ਫੜਕੇ ਬਾਹਾਂ।
ਹਟਨ ਜਦੋਂ ਤਰਕਾਲਾਂ ਪੈਕੇ।
ਆ ਜਾਵੀਂ ਤੂੰ ਮੋਟਰ ਲੈਕੇ।ਹੋਸੀ ਅੱਧੀ ਰਾਤ ਵਿਹਾਈ।
ਇਕ ਮੋਟਰ ਕਲਕਤੇ ਆਈ।
ਇਕ ਹੋਟਲ ਵਿਚ ਲੇਕ ਕਿਨਾਰੇ।
ਓਸ ਮੁਸਾਫਰ ਦੋ ਉਤਾਰੇ।
ਦੋਹਾਂ ਨੇ ਕਮਰਾ ਇਕ ਲੀਤਾ।
ਜਿਸਨੂੰ ਅੰਦਰੋਂ ਬੰਦ ਚਾ ਕੀਤਾ।
ਸਾਰੇ ਹੋਟਲ ਵਾਲੇ ਸੌਂ ਗੈ।
ਮਾਰ ਕੇ ਜੰਦਰੇ ਤਾਲੇ ਸੌਂ ਗੈ।ਰਾਤ ਹਨੇਰੀ ਸ਼ੂਕਾਂ ਮਾਰੇ।
ਨਜ਼ਰ ਨ ਆਉਂਦੇ ਹਥ ਪਸਾਰੇ।

੧੭