ਪੰਨਾ:ਯਾਦਾਂ.pdf/59

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ




ਪਹਿਲੋਂ ਪ੍ਰੇਮ

ਪਹਿਲੋਂ ਪ੍ਰੇਮ ਕਾਨੀਆਂ ਮਾਰੀਆਂ ਜਾਨ ਜਾਨਕੇ।
ਪਿਛੋਂ ਬੀਮਾਰ ਆਪਨੇ ਦੀ ਪੁਛੀ ਨਾ ਵਾਤ ਆਣਕੇ।
ਭੌਰਾ ਹੈ ਮੇਰੀ 'ਤੜਫ' ਦਾ, ਰੱਸੀਆ ਹੈ ਮੇਰੇ 'ਦਰਦ' ਦਾ,
ਮਾਰੇ ਸੂ ਦਿਲ ਰੀਝਾਨ ਨੂੰ ਪਲਕਾਂ ਦੇ ਤੀਰ ਤਾਨਕੇ।
ਪੜਦੇ ਦਾ ਕਿਡਾ ਸ਼ੁਕੀਨ ਹੈ, ਮੁਢੋਂ ਹੀ ਪੜਦਾ ਨਸ਼ੀਨ ਹੈ,
ਪੜਦੇ ਦੇ ਵਿਚੋਂ ਹੀ ਆਸ਼ਕਾਂ ਨੂੰ ਦੇਂਦਾ ਹੈ ਦਰਸ ਛਾਣਕੇ।
ਮੁਕ ਚਰੋਕਨਾ ਜਾਂਵਦਾ, ਐਡਾ ਕਦੀ ਨਾ ਤੜੱਫਦਾ,
ਜੇਕਰ ਓਹ ਮੇਰੀ ਪੀੜ ਨੂੰ ਵੇਹਿੰਦਾ ਨਾ ਖੁਸ਼ੀਆਂ ਮਾਣਕੇ।
ਦਿਲ ਦੇ ਜ਼ਖਮੀ ਹੋਨ ਦਾ ਸੋਹਣਿਆਂ ਨੈਣਾ ਤੇ ਕੀ ਗਿਲਾ।
ਉਹਦੀ ਗਲੀ 'ਚ ਲੈ ਗਿਆ ਜਾਂ ਦਿਲ ਹੀ ਮੈਨੂੰ ਰਾਣਕੇ।
ਆਸ਼ਕ ਇਸ਼ਕ ਮਸ਼ੂਕ ਦੀ ਉਕੀ ਪਛਾਨ ਨਾ ਰਹੀ,
ਸਾਰਾ ਹੀ ਸ਼ੁਗਲ ਮਿਟ ਗਿਆ, ਕੀਤਾ ਕੀ ਸੱਚ ਪਛਾਣਕੇ।
ਅਮੱਲਾਂ ਦੀ ਪੌੜੀ ਦੇ ਬਿਨਾ, ਚੜਿਆਂ ਏਂ 'ਇਲਮ' ਰੁਖ ਤੇ,
ਡਿਗ ਪਿਉਂ ਜੇ 'ਬੀਰ' ਤੂੰ ਔਨੀਗੇ ਯਾਦ ਨਾਣਕੇ।


૫૧