ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
98
ਯੂਸਫ਼ ਜ਼ੁਲੈਖਾ
ਜਾਂ ਇਸਮਾਈਲ ਕਜ਼ਾ[1]ਰੱਬੇ ਦੀ,ਰਾਜ਼ੀ ਹੋ ਕਰ ਝੱਲੀ।
ਤਾਂ ਵਗਦੀਓਂ ਛੁਰੀਓਂ ਬਚਾ ਕਰੇਹੀ, ਰੱਬ ਕੁਰਬਾਨੀ ਘੱਲੀ।829।
ਪਰ ਦਰਦ ਫ਼ਿਰਾਕ ਯੂਸਫ਼ ਦੇ ਤੈਨੂੰ, ਭੋਰਾ ਸਬਰ ਨ ਆਇਆ।
ਤੁਧ ਯਾਰੀਂ ਪੁੱਤੀ ਸਬਰ ਨਾ ਆਇਆ,ਮਿਲਿਓ ਦਰਦ ਸਵਾਇਆ830।
ਲਿਖ ਕਿ ਕਿਤਾਬਤ ਭੇਜੀ ਯੂਸਫ਼ ਘਰ ਰੋਈਲ ਪਹੁੰਚਾਈ।
ਪੈਗੰਬਰ ਮੁਤਹੱਯਰ[2]ਹੋਇਆ, ਜਾਂ ਘਰ ਉਸਦੇ ਆਈ।831।
ਅਕਲ ਸ਼ਊਰ ਅਸਾਂ ਥੀਂ ਰੱਬਾ,ਉਸਨੂੰ ਬਹੁਤ ਜ਼ਿਆਦਾ।
ਹੋਰ ਕਿਸੇ ਨੂੰ ਕਿਥੋਂ ਹੋਵੇ,ਬਾਝ ਇਸੇ ਖਾਨਵਾਦਾ[3]।832।
ਪਰ ਇਹ ਜੋ ਰਾਸ ਬਰਾਸੇ ਤਾਅਨੇ, ਲਿਖ ਅਸਾਨੂੰ ਘੱਲੇ।
ਉਸ ਮਹਿਰਮ ਹੋ ਕੇ ਸਿੱਰੋਂ ਮਜੋਤਾ, ਤਿਸ ਦੇ ਨਾਲ ਕੀ ਚੱਲੇ।833।
ਪੈਗ਼ੰਬਰ ਤਕਸੀਰ[4]ਕਬੂਲੀ, ਤੋਬਾ ਦੇ ਦਰ ਆਇਆ।
ਲੱਖ ਗੁਨਾਹੀਂ ਬੰਦਾ ਆਸੀ[5],ਪਰ ਤੂੰ ਬਖ਼ਸ਼ ਖੁਦਾਇਆ।834।
ਉਸਦੇ ਵਿਚ ਕੀ ਆਹਾ ਹਾਫ਼ਿਜ਼, ਜ਼ਾਹਿਰ ਆਖ ਜ਼ਬਾਨੋਂ।
ਜਿਉ ਕਰ ਕੁਰਬ[6]ਛੁਪਾਇਆ ਆਹਾ, ਆਪ ਯੂਸਫ਼ ਕਨਿਆਨੋਂ।835।