ਸਮੱਗਰੀ 'ਤੇ ਜਾਓ

ਪੰਨਾ:ਯੂਸੁਫ਼ ਜ਼ੁਲੈਖ਼ਾਂ - ਹਾਫ਼ਿਜ਼ ਬਰਖ਼ੁਰਦਾਰ.pdf/111

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਯੂਸਫ਼ ਜ਼ੁਲੈਖਾ

105

ਚਾਚੇ ਜਾਮ ਜਲਾਲ ਭੱਤਰੀਆ, ਬੱਕਰੇ ਵਾਂਗ ਕੁਹਾਇਆ।
ਉਹਨਾਂ ਇਸ਼ਕ ਨਵਾਲਾ ਕਰ ਕੇ, ਖਾਧਾ ਜਿੰਦੂ ਸਵਾਇਆ।886।

ਹਾਕਮ ਛੋਡ ਹਕੂਮਤ ਬੈਠੇ, ਕਾਜ਼ੀ ਛੱਡ ਕਜ਼ਾਈਂ।
ਜਿਉਂ ਭਾਵੇਂ ਤਿਉਂ ਇਸ਼ਕ ਰੰਜਾਣੇ[1], ਦਰਦ-ਮੰਦਾਂ ਦੇ ਤਾਈਂ।887।

ਨ ਕਰ ਬਹੁਤ ਸ਼ਿਕਾਇਤ ਹਾਫ਼ਿਜ਼, ਮੱਤ ਰੱਬ ਗ਼ੈਰਤ[2] ਆਵੇ।
ਇਸ਼ਕ ਮਜਾਜ਼ੀ ਮੁਸ਼ਕਲ ਬਾਜ਼ੀ, ਰੰਖੇ ਜਿਉਂ ਰੱਬ ਭਾਵੇ।888।

ਜੋ ਕੁਝ ਹਰਫ਼ ਜ਼ਰੂਰੀ ਹੋਵੇ, ਸੋ ਕੁਝ ਆਖ ਸੁਣਾਈ।
ਐਮਾਲਾਂ ਦੇ ਕਾਗ਼ਜ਼ ਆਪਣੇ, ਅਬਸ[3] ਸਿਆਹ ਕਰਾਈਂ।889।

2



ਮਿਹਤਰ ਯੂਸਫ਼ ਤੋਰ ਅਗਾਹਾਂ, ਵੇਖਣ ਮਿਲਣ ਪਿਆਰੇ।
ਦਿਹੁੰ ਚੰਦ ਤਾਰੇ ਮਲਿਕ[4] ਪ੍ਰਿੰਦੇ, ਤੁਰ ਤੂਰ ਵੇਖਣ ਸਾਰੇ।890।

ਸੈ ਸੈ ਤਾਅਨੇ ਮਾਰੇ ਬੀਬੀ, ਯੂਸਫ਼ ਕਿਆ ਸੁਣੇਂਦਾ।
ਯੂਸਫ਼ ਦੇ ਵਲ ਤਾਂਘੇ ਬੀਬੀ, ਯੂਸਫ਼ ਅੱਗੇ ਤਕੇਂਦਾ।891।

ਮਿਹਤਰ ਯੂਸਫ਼ ਨਜ਼ਰ ਨ ਕੀਤੀ, ਨ ਕੁਝ ਮੂੰਹੋਂ ਅਲਾਇਆ[5]
ਉਹ ਸਾਬਰ[6] ਸ਼ਾਕਰ[7] ਹੋਇ ਅਗਾਹਾਂ, ਪਿਉ (ਦੇ) ਸਾਮ੍ਹਣੇ ਆਇਆ।892।


  1. ਦੁਖੀ ਹੋਵੇ
  2. ਅਣਖ
  3. ਬੇਫਾਇਦਾ
  4. ਫ਼ਰਿਸ਼ਤੇ
  5. ਬੋਲਿਆ, ਆਖਿਆ
  6. ਸਬਰਵਾਨ
  7. ਸ਼ੁਕਰਗੁਜ਼ਾਰ