110
ਯੂਸਫ਼ ਜ਼ੁਲੈਖਾ
ਜਿਉਂ ਬੀਬੀ ਪੈਰਾਹਨ[1] ਪਾੜਿਆ, ਉਸ ਪਾੜਿਆ ਪੇਸ਼ਵਾਜ਼ਾ।
ਇਹ ਬੇਪਰਵਾਹੀ ਤੈਨੂੰ ਲਾਇਕ, ਰੱਬ ਗ਼ਰੀਬ ਨਿਵਾਜ਼ਾ।925।
ਨਾਲ ਯਤੀਮਾਂ ਮਾਨ ਨ ਕਰੀਏ, ਰੱਬ ਥੀਂ ਡਰਦਿਆਂ ਰਹੀਏ।
ਮਤ ਕੁਝ ਗ਼ੈਰਤ[2] ਦਿਲ ਵਿਚ ਕਰੀਏ, ਦਸਤ ਬਦਸਤੀ ਲਹੀਏ।926।
ਜਿਤਨਾ ਸੀ ਗ਼ਮ ਡਿੱਠਾ ਬੀਬੀ, ਤਿਤਨੀ ਰਾਹਤ[3]ਹੋਈ।
ਰੱਬ ਉਸਰੋਂ ਪਿੱਛੇ ਯਸਰ ਕਰੇਂਦਾ, ਤਿਸ ਵਿਚ ਹਿਕਮਤ[4] ਹੋਈ।927।
ਬਲਦੀ ਆਤਿਸ਼[5] ਇਸ਼ਕੇ ਵਾਲੀ, ਰੋਈ ਸਰਦ ਵਸਾਲੋਂ[6]।
ਦੁੱਖਾਂ ਸੁੱਖਾਂ ਨਾਲ ਬਦਲੀ ਹੋਏ, ਛੁੱਟੀ ਖ੍ਵਾਬ ਖਿਆਲੋਂ।928।
ਹੁਸਨ ਜਵਾਨੀ ਦੋਸਤ ਜਾਨੀ, ਰੱਬ ਮੁਯੱਸਰ[7]ਕੀਤਾ।
ਦਮ ਦਮ ਸ਼ੁਕਰ ਕਰੇ ਉਹ ਰੱਬ ਦਾ, ਮਿਲਿਓਸੁ ਯਾਰ ਪ੍ਰੀਤਾ।929।
ਦੁੱਖ ਗਏ ਸੁਖ ਜ਼ਾਹਿਰ ਹੋਏ, ਜਾਂ ਚੰਗੇ ਦਿਹੁੰ[8] ਆਏ।
ਆਖਰ ਉਮਰਾਂ ਦਰਦਾਂ ਸੂਲਾਂ, ਦਸਤ ਉਨ੍ਹਾਂ ਦੇ ਆਏ।930।
ਬਖ਼ਤਾਂ ਬੀਬੀ ਦਿਆਂ ਨੇ ਆਂਦਾ, ਪੈਗ਼ੰਬਰ ਕਨਿਆਨੀ।
ਆਖ਼ਰ ਉਮਰੋਂ ਜਿਸ ਦਿਓਂ ਪਾਰੋਂ, ਮਿਲੀਓਸੁ ਗਈ ਜਵਾਨੀ।931।
ਹਾਰ ਹਮੇਲਾਂ ਫੜੇ ਬੀੜੇ[9], ਜੋ ਕੁਝ ਸਾਜ਼ ਜ਼ਨਾਨਾ।
ਅੰਬਰ ਅਤਰ ਮਿਲਾਇਆ ਬੀਬੀ, ਫਿਰਿਆ ਹੋਰ ਜ਼ਮਾਨਾ।932।
ਤੇਲ ਫੁਲੇਲ ਦੰਦਾਸਾ ਸੁਰਮਾ, ਮੱਸੀ[10] ਦੰਦੀ ਲਾਈ।
ਬਲਦੀ ਭਾਹ ਜ਼ੁਲੈਖਾ ਆਹੀ, ਤੇਲਾਂ ਫੂਕ ਮਚਾਈ।933।