ਸਮੱਗਰੀ 'ਤੇ ਜਾਓ

ਪੰਨਾ:ਯੂਸੁਫ਼ ਜ਼ੁਲੈਖ਼ਾਂ - ਹਾਫ਼ਿਜ਼ ਬਰਖ਼ੁਰਦਾਰ.pdf/122

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

116

ਯੂਸਫ਼ ਜ਼ੁਲੈਖਾ

ਜੋ ਬਾਬ ਅਸਾਡੇ ਦਸਤ[1]ਉਠਾਏ, ਪੜ੍ਹ ਕੇ ਅਹਸਨ ਕਿੱਸਾ।
ਬਰਕਤ ਸਿਦਕ ਯੂਸਫ਼ ਦੀ ਸੰਦਾ, ਸਿਦਕੋਂ ਲੰਸੀ ਹਿੱਸਾ।973।

ਜਾਂ ਮਸਤ ਪਿਆਲਾ ਕੌਸਰ[2] ਵਾਲਾ,ਆਸ਼ਕ ਭਰ ਕੇ ਪੀਸੀ।
ਥੋੜਾ ਬਹੁਤਾ ਲੈ ਪਸ ਖੁਰਦਾ[3], ਹਾਫ਼ਿਜ਼ ਜ਼ੌਕੀ[4]ਬੀਸੀ।914।

ਰੱਬਾ ਜਿਉਂ ਤੁਧ ਮਤਲਬ ਨਾਲ ਚਲਾਇਆ, ਮਿਹਤਰ ਯੂਸਫ਼ ਤਾਈਂ।
ਇਸ ਆਸੀ[5] ਨੂੰ ਦੁਨੀਆਂ ਉਤੋਂ, ਬਾ ਮਕਸੂਦ ਚਲਾਈਂ।975।

ਜਾਂ ਸਰਵਰਿ-ਆਲਮ ਖ਼ਤਮ-ਨਬੀਆਂ[6],ਕਰਸੀ ਆਪ ਮਲਾਹੀ।
ਪੋਸਣ ਵੰਝ ਸ਼ਿਫਾਇਤ[7] ਵਾਲੇ ਚੱਪੇ ਫਜ਼ਲ[8]ਇਲਾਹੀ।976।

ਜਾਂ ਸਰਵਰਿ ਆਲਮ ਕਰੋ ਮਲਾਹੀ, ਹੋਸੀ ਅਸਾਨ ਖ਼ਲਾਸੀ[9]
ਆਸੀ ਮੁਜਰਮ ਹਾਫ਼ਿਜ਼ ਜੇਹੇ, ਲੰਘ ਸੁਖਾਲੇ ਜਾਸੀ! 977।

ਜੋ ਹਜ਼ਰਤ ਕਰਸੀ ਆਪ ਸ਼ਲਾਹੀ, ਤਾਂ ਭਉ[10]ਕਿਹਾ ਕਾਂਗੋ।
ਆਸੀ ਮੁਜਰਮ ਹਾਫ਼ਿਜ਼ ਜੇਹੇ, ਲੰਘ ਖਲੋਸਣਤਾਂਘੋ। 978।


  1. ਹੱਥ
  2. ਜਨਤ ਵਿਚ ਵਹਿਣ ਵਾਲਾ ਨਿਰਮਲ
  3. ਬਚਿਆ ਖੁਚਿਆ
    ਜਲ ਵਾਲਾ ਇਕ ਚਸ਼ਮਾ
  4. ਰਸੀਆ
  5. ਗੁਨਾਹਗਾਰ ਸ਼ੀਤ ਪ੍ਰਸ਼ਾਦ
  6. ਅੰਤਿਮ ਪੈਗੰਬਰ,
    ਹਜ਼ਰਤ ਮੁਹੰਮਦ ਸਾਹਿਬ
  7. ਸਿਫਤ ਦਾ ਬਹੁ
  8. ਕਿਰਪਾ,ਮਿਹਰ
  9. ਮੁਕਤੀ ਰਚਨ
  10. ਡਰ