ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਯੂਸਫ਼ ਜ਼ੁਲੈਖਾ
117
ਭਰ ਭਰ ਬੇੜੇ ਉਮਤੇ[1] ਵਾਲੇ, ਹਜ਼ਰਤ ਪਾਰ ਲੰਘੇਸੀ।
ਨੇਕਾਂ ਪਿੱਛੇ ਆਸੀ ਬੰਦੇ, ਰੱਬ ਸੱਚਾ ਬਖਸ਼ੇਸੀ।979।
ਕਿਸੇ ਬਿਆਦਤ[2]ਕਿਸੇ ਫਜੀਲਤ[3]ਕਿਸੇ ਹੋਰ ਕਮਾਈ।
ਬੰਦਾ ਫ਼ਜ਼ਲ ਇਲਾਹੀ[4]ਬਾਝੋਂ, ਹੋਰ ਪਨਾਹ ਨ ਕਾਈ।980।
ਫ਼ਜ਼ਲ ਰੱਬੇ ਦਾ ਮੰਗੇ ਹਾਫ਼ਿਜ਼, ਅਦਲ ਨ ਵਾਰੀ ਆਵੇ।
ਪਉਸਣ ਬਹਿਸ਼ਤ ਕਮਾਈਆਂ ਵਾਲੇ, ਆਸੀ ਦੋਜ਼ਖ[5]ਆ ਜਾਵੇ।981।
ਫ਼ਜ਼ਲ ਰੱਬੇ ਦਾ ਸਾਵਨ ਲੱਗਾ, ਕਾਂਗ ਕਰਮ ਦੀ ਵਹਿਸੀ।
ਅੱਗੇ ਝੋਲੀ ਰਹਿਮਤ ਵਾਲੀ, ਜ਼ਰਾ ਗੁਨਾਹ ਨ ਰਹਿਸੀ।982।
ਪਸ ਰਹਿਮਤ ਰੱਬੇ ਦੀ ਉਤੇ, ਤਕੀਆ[6]ਕਰ ਤੂੰ ਬਰਖ਼ੁਰਦਾਰਾ।
ਬਰਕਤ ਕਲਮਾ ਨਾਉਂ ਮੁਰੰਮਤ, ਉਮੱਤ ਦਾ ਛੁਟਕਾਰਾ।983।