ਯੂਸਫ਼ ਜ਼ੁਲੈਖਾ
9
ਮੰਗਣ ਬਹਿਸ਼ਤ ਕਮਾਈਆਂ ਵਾਲੇ, ਹਾਫ਼ਿਜ਼ ਕਿਤ ਮੂੰਹ ਮੰਗੇ।
ਅਸਾਂ ਦੀਨ ਮਤੀਨ ਲਿਕਾਇ[1] ਇਲਾਹੀ, ਏਹੀ ਦੋ ਦੀਂ ਚੰਗੇ। 71।
'ਭੌਂ ਦੋਜ਼ਖ[2] ਥੀਂ ਕਰਨ ਇਬਾਦਤ[3] ਮੰਗਣ ਬਹਿਸ਼ਤੀ ਹੱਲੇ।
ਉਹ ਮਤਲਬ ਨਾਲ ਇਬਾਦਤ ਕਰਦੇ, ਫਿਰ ਵੀ ਰਹੋਂ ਭੁੱਲੇ। 72।
ਜਿਨ੍ਹਾਂ ਗੈਰ ਉਠਾਇਆ ਦਿਲ ਥੀਂ ਰੁੱ ਇਸ਼ਕ ਰੱਬਾਨੇ[4]।
ਹੂਰ ਕਸੂਰ ਬਹਿਸ਼ਤੀ ਦਰਜੀ,ਮਸ਼ਰੂਬ[5] ਉਨ੍ਹਾਂ ਦੇ ਭਾਣੇ। 73।
ਹਰ ਕਸੂਰ ਬਹਿਸ਼ਤੀ ਦਰਜੀ, ਮੰਗੇ ਖਲਕ ਘਣੇਰੀ[6]।
ਪਰ ਅਸਾਂ ਦੀ ਨਬੀ ਦਾ ਰੱਬਾ, ਸ਼ੌਕ ਮੁਹੱਬਤ ਤੇਰੀ। 74 ।
ਜੋ ਕੁਝ ਹੁਕਮ ਰੱਬਾਨਾ ਹੋਇਆ, ਅਸਾਂ ਭੀ ਕਰਨਾ ਸੋਈ।
ਦੋਜ਼ਖ ਬਹਿਸ਼ਤ ਚਲਾਵੇ ਮੌਲਾ[7], ਬੰਦਾ ਉਜ਼ਰ ਨਾ ਕੋਈ। 75।
ਲੈਂਡੀ[8] ਉਹੋ ਕਰਨਾ ਹੋਸੀ, ਜੋ ਸਾਹਿਬ ਫਰਮਾਵੇ।
ਪਰ ਖਿਦਮਦ[9] ਦੀ ਮਜ਼ਦੂਰੀ ਮੰਗੇ, ਸਾਹਿਬ ਕਿਉਂ ਕਰ ਭਾਵੇ। 76।
ਖਤ ਆਜ਼ਾਦੀ ਪੱਲੇ ਹੋਸੀ, ਤਾਂ ਮਜ਼ਦੂਰੀ ਮਜ਼ਦੂਰੀ ਲੈਸੀ।
ਜਾਂ ਦੁਨੀਆਂ ਵਿਚ ਕੀਤੇ ਗ਼ਾਫ਼ਿਲ[10], ਸੈ ਸੈ ਝਿੜਕਾਂ ਲੈਸੀ। 77।
ਡਾਢੇ ਨਾਲ ਸਰਵਤਰ[11] ਕੇਹੀ, ਘਾਹ ਦੰਦੀਂ ਗਲ ਪੱਲੇ।
ਸੌ ਵਰ੍ਹਿਆਂ ਦਾ ਜ਼ੁਹਦ[12] ਵੰਜਾਸੋ[13], ਹਿਕੋ ਹਰਫ਼ ਅਵੱਲਾ। 78।
ਬੰਦੇ ਕਰਨਾ ਉਹੋ ਹਾਫ਼ਿਜ਼, ਜੋ ਸਾਹਿਬ ਫਰਮਾਵੇ।
ਪਰ ਖਿਦਮਤ ਦੀ ਮਜ਼ਦੂਰੀ ਮੰਗੋ, ਸਾਹਿਬ ਕਿਉਂ ਕਰ ਭਾਵੇ। 79।