10
ਯੂਸਫ਼ ਜ਼ੁਲੈਖਾ
ਓਥੇ ਖ਼ਾਲਿਸ[1] ਅਮਲ[2] ਅਸਾਡੇ, ਬਾ ਇਖ਼ਲਾਸ[3] ਲੁੜੇਦੇ।
ਬਿਨ ਇਖ਼ਲਾਸੇ ਜਹਦ ਰਿਆਜ਼ਤ[4], ਮੂੰਹ ਦੇ ਨਾਲ ਮਰਦੇ।80।
ਚੂੰ ਚਰਾ ਦੀ ਜਾਗ੍ਹਾ ਨਾਹੀਂ, ਖਾਕ ਹੋਇਆ ਬਣ ਆਵੇ।
ਖੁਦੀ[5] ਮਨੀ ਰੱਬ ਰਹਿਣ ਨ ਦੇਂਦਾ, ਦੇਖ ਲਵੋ ਜੇ ਭਾਵੇ।81।
ਵਲੀ ਬਲਅੱਮ ਬਾਊਰ ਕੁਹਾਇਆ, ਕਰਕੇ ਜੁਹਦ[6] ਘਣੇਰਾ।
ਜੋ ਮਸਲਹਤ ਨਾਲ ਜ਼ਨਾਂ[7] ਦੀ ਚੱਲਣ ਖੌਫ਼ ਤਿੰਨ੍ਹਾਂ ਬਥੇਰਾ।82।
ਰੱਬ ਕਾਮਿਲ ਅਕਮਲ[8] ਵਲੀ ਮੁਕੰਮਲ, ਰੱਦ ਕੀਤਾ ਦਰਗਾਹੋਂ।
ਵਤ ਸਗ[9] ਅਸਹਾਬ ਕਹਫ਼[10] ਦੀ ਬਾਰੀ ਹੋਇਆ ਫ਼ਜ਼ਲ[11] ਇਲਾਹੋਂ।83।
ਕੁੱਤਾ ਪਹਿਣ ਵਲੀ ਦਾ ਚਮੜਾ, ਵੰਜ ਬਹਿਸ਼ਤ ਵੜੇਸੀ।
ਉਹ ਗਾਫ਼ਲ ਹੋ ਸਗਾਂ ਦੀ ਸੂਰਤ, ਦੋਜ਼ਖ ਵਿਚ ਸੜੇਸੀ।84।
ਤਿਸ ਉਤਬਾ[12] ਅਸਹਾਬ ਨਬੀ ਦੇ, ਦੀਨ ਇਮਾਨ ਗਵਾਇਆ।
ਉਹ ਬੇ ਫਰਮਾਨੀ ਰੱਬ ਦੀ ਕਰਕੇ, ਕਾਫ਼ਿਰ ਹੋ ਸਿਧਾਇਆ।85।
ਹਿਕ ਨੁਕਤੇ ਥੀਂ ਮੁਜਰਿਮ ਹੁੰਦਾ, ਮਹਿਰਮ[13] ਮੈਂ ਵਰਿਹਆਂ ਦਾ।
ਵਤ ਹਿੱਕੇ ਹਰਫ਼ ਯਗਾਨਾ[14] ਕੋਲੋਂ, ਬੇਗਾਨਾ ਹੋ ਜਾਂਦਾ।86।
ਨਜ਼ਰ ਖ਼ਿਆਲ ਸਿਫ਼ਾਤੀ ਕਰਕੇ, ਦਿਲ ਵਿੱਚ ਫਿਕਰ ਟਿਕਾਈਏ।
ਤਾਂ ਹਰ ਸਿਫਤੇ ਸਾਨਿਅ[15] ਜ਼ਾਹਿਰ, ਢੂੰਡਣ ਕਿਤ ਵਲ ਜਾਈਏ।87।
ਚੌਧੀਂ ਤਬਕੀ ਖਲਕਤ ਹੋਈ, ਹਰ ਮਖ਼ਲੂਕ[16] ਨਿਆਰਾ।
ਜ਼ਾਹਰ ਆਪ ਲਖਾਵਨ ਕਾਰਨ, ਕੀਤਾ ਰੱਬ ਪਸਾਰਾ।88।