ਸਮੱਗਰੀ 'ਤੇ ਜਾਓ

ਪੰਨਾ:ਯੂਸੁਫ਼ ਜ਼ੁਲੈਖ਼ਾਂ - ਹਾਫ਼ਿਜ਼ ਬਰਖ਼ੁਰਦਾਰ.pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

20

ਯੂਸਫ਼ ਜ਼ੁਲੈਖਾ

ਹਰ ਹਰ ਤਰਫ਼ ਉਹ ਨਜ਼ਰ ਕਰੇਂਦੀ, ਯੂਸਫ਼ ਨਜ਼ਰ ਨਾ ਆਵੇ।
ਗੁੱਝੀ ਵੇਦਨ[1] ਤਨ ਨੂੰ ਲੱਗੀ, ਬੈਠੀ ਗੋਤੇ ਖਾਵੇ ।165।

ਨ ਕੁਝ ਖਾਵੇ ਨ ਕੁਝ ਪੀਵੇ, ਪੀਲੀ ਹੁੰਦੀ ਵੰਜੇ।
ਛੋਟੀ ਉਮਰੇ ਦੁੱਖ ਕਜ਼ੀਏ[2]ਪਏ ਕੰਵਾਰੀ ਕੰਜੇ[3]।166।

-2-


ਦਾਈ ਪੁੱਛੇ ਮਾਈ ਪੁੱਛੋ, ਆਖ਼ ਬੱਚੀ ਬਿਮਾਰੀ।
ਕਿਆ ਤੁੱਧ ਚਾਟ ਬਿਰਹੋਂ ਦੀ ਲੱਗੀ, ਦੱਸ ਹਕੀਕਤ[4] ਸਾਰੀ ।167।

ਨ ਉਸ ਸਬਰ ਕਰਾਰ[5] ਨ ਨੀਂਦਰ, ਨ ਰੋਵੇ ਨ ਹੱਸੇ।
ਜਿਸ ਦਾ ਨਾਮ ਨਿਸ਼ਾਨ ਨ ਹੋਵੇ, ਆਖ ਵੇਖਾਂ ਕੀ ਦੱਸੋ ।168।

ਜਿੱਥੇ ਤੀਰ ਬਿਰਹੋਂ ਦਾ ਲੱਗੇ, ਘਾਉ[6] ਨ ਨਜ਼ਰੀਂ ਆਵੇ।
ਜਲਤਾ ਜੱਰਾ ਨ ਛੋਡੇ ਅੰਗਾ, ਗੁਜ਼ਰ ਦੁਸੱਲੂ[7] ਜਾਵੇ ।169।

ਉਸ ਅੰਦਰ ਇਸ਼ਕ ਢਾਂਢ ਅਲੰਬੇ[8], ਧੰਨ ਦਿੱਸੇ ਵਾਂਦੇ।
ਇਸ਼ਕ ਛੁਪਾਇਆ ਛੁਪਦਾ ਨਾਹੀਂ, ਜਿਉਂ ਆਤਿਸ਼[9] ਵਿੱਚ ਕੱਖਾਂ ਦੇ ।170।

ਅੱਖੀਂ ਨੀਰ ਹਮੇਸ਼ਾਂ ਚੱਲੋ, ਦਿਲ ਥੀਂ ਆਹੀਂ ਮਾਰੇ।
ਦੋਵੇਂ ਚੁਗਲ ਵਜੂਦੇ[10] ਅੰਦਰ, ਖ਼ਬਰ ਕਰਨ ਜੱਗ ਸਾਰੇ।171।

ਰਲ ਇਤਫ਼ਾਕ ਕਬੀਲੇ ਇਹ ਸਭ ਇਸ਼ਕ ਨਿਸ਼ਾਨੀ।
ਨ ਕੁਝ ਏਸ ਬਿਮਾਰੀ ਜ਼ਹਿਮਤ[11], ਕੀਤੀ ਬਿਰਹੋਂ ਦੀਵਾਨੀ।172।


  1. ਦੁਖ
  2. ਪੁਆੜੇ
  3. ਕੁੜੀ
  4. ਅਸਲੀਅਤ
  5. ਚੈਨ, ਸ਼ਾਂਤੀ
  6. ਜ਼ਖਮ
  7. ਆਰ ਪਾਰ
  8. ਭਾਂਬੜ
  9. ਅੱਗ
  10. ਸਰੀਰ,ਹੋਂਦ
  11. ਮੁਸੀਬਤ