ਸਮੱਗਰੀ 'ਤੇ ਜਾਓ

ਪੰਨਾ:ਯੂਸੁਫ਼ ਜ਼ੁਲੈਖ਼ਾਂ - ਹਾਫ਼ਿਜ਼ ਬਰਖ਼ੁਰਦਾਰ.pdf/39

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਯੂਸਫ਼ ਜ਼ੁਲੈਖਾ

33

ਕੂੜੇ ਉਜ਼ਰ ਬਹਾਨੇ ਕਰਕੇ, ਬਾਹਿਰ ਠੱਗ ਆਂਦੋ ਨੇ।
ਹੱਕ ਪਿਆਰ ਤੇਰੇ ਦਾ ਕੁਲੀ[1], ਕਿਉਂਕਰ ਅੱਦਾ ਕੀਤੋ ਨੇ।276।

ਕਿਹਾ ਵਖਤ ਪਾਇਆ ਸਿਰ ਮੇਰੇ, ਹਾਲ ਨ ਦੇਖਣ ਮੇਰਾ।
ਇਹੋ ਵਿਦਾਅ ਕਿਆਮਤ ਹੋਸੀ, ਸੇਲਾ ਮੇਰਾ ਤੇਰਾ।277।

ਉਸ ਕਰਕੇ ਸਬਰ ਮੁਸੀਬਤ ਝੱਲੀ, ਆਂਦਾ ਖੂਹ ਕਿਨਾਰੇ।
ਪੈਰਾਹਨ[2] ਗਲ ਥੀਂ ਲਾਹ ਲਇਉਨੇ, ਸੁੱਟ ਚੱਲੇ ਖੂਹ ਸਾਰੇ।278।
      

2



ਲਹੂ ਨਾਲ ਪੈਰਾਹਨ ਭਰ ਕੇ, ਫਿਰ ਬਘਿਆੜ ਆਂਦੋ ਨੇ।
ਬਘਿਆੜੇ ਦੇ ਮੂੰਹ ਤੇ ਲਹੂ, ਕੂੜੀਂ ਚਾਇ ਮਲਿਓ ਨੇ।279।

ਆਹੀਂ ਕੱਢਣ ਢਾਹੀਂ ਮਾਰਣ, ਆਏ ਸ਼ਹਿਰ ਨਵਾਹੀ[3]
ਭੰਨੇ[4] ਅਸੀਂ ਸ਼ਿਕਾਰਾਂ ਪਿਛੇਂ, ਹੋਈ ਬਹੁਤ ਕੋਤਾਹੀਂ[5]।280।

ਯੂਸਫ਼ ਖੜ ਬਘਿਆੜਾਂ ਖਾਧਾ, ਫੜ ਬਘਿਆੜ ਆਂਦੋ ਨੇ।
ਭੰਨੀ ਬਾਂਹ ਗਵਾਇਆ ਯੂਸਫ਼, ਰੋਂਦਿਆਂ ਹਾਲ ਕਹਿਓ ਨੇ।281।

ਇਕ ਬਘਿਆੜ ਜੰਗਲ ਥੀਂ ਫੜਕੇ, ਲਹੂ ਮੂੰਹ ਮਲਿਓ ਨੇ।
ਰੱਸਾ ਪਾਇ ਗਲ ਵਿਚ ਸਭਨਾਂ, ਨਾਲ ਅਜ਼ਾਬ[6] ਆਂਦੋ ਨੇ।282।

ਲਾਠੀ ਸੋਟਾ ਛਿੱਤਰ ਮੁੱਕੇ, ਜੋ ਕੁਝ ਹੱਥੀਂ ਆਇਆ।
ਬਘਿਆੜੇ ਦੇ ਪਿੰਡੇ ਸਾਰਿਆਂ, ਖੋਲ੍ਹ ਯਾਕੂਬ ਵੰਡਾਇਆ।283।


  1. ਪੂਰਾ
  2. ਕੁਰਤਾ
  3. ਨੇੜੇ
  4. ਭੱਜੇ
  5. ਸੁਸਤੀ, ਗਲਤੀ
  6. ਤਸੀਹੇ