ਯੂਸਫ਼ ਜ਼ੁਲੈਖਾ
45
ਮੁੱਲਕ ਮਿਸਰ ਦਾ ਬਹਿਸ਼ਤ[1]ਬਰਾਬਰ, ਆਦਮ ਹੂਰ ਫਰਿਸ਼ਤੇ।
ਮੁੱਲਕੋ ਮੁੱਲਕ ਢੂੰਡੇਦਿਆਂ ਫਿਰਦਿਆਂ, ਨਾਹੀਂ ਐਂਡ ਸਰਿਸ਼ਤੇ[2]।378।
ਉਹ ਕਿਆ ਲੌਂਡਾਂ[3]ਕਨਆਨੀ ਹੋਸੀ, ਐਂਡ ਸਲਾਹ ਨ ਕਰੀਓ।
ਇਥੇ ਚਾ ਮੰਗਾਵਾਂ ਉਸ ਨੂੰ, ਆਂਵਦਿਆਂ ਤਕ ਜਰੀਓ।379।
ਇਸਤਿਕਬਾਲ[4]ਯੂਸਫ਼ ਦੇ ਭੇਜਿਆ,ਸ਼ਾਹ ਵਜ਼ੀਰ ਪਿਆਰਾ।
ਇਤੇ ਰਾਹ ਲਿਆਉ ਯੂਸਫ਼ ਨੂੰ,ਕੁਝ ਨਾ ਕਰੋ ਕਕਾਰਾ[5]।380।
ਅੱਗੋਂ ਜਾਇ ਵਜ਼ੀਰ ਮਿਲਿਓ ਨੇ, ਸ਼ਹਿਰੋਂ ਨਿਕਲ ਵੈਂਦੇ
ਦੇਖ ਯੂਸਫ਼ ਨੂੰ ਤਾਬ[6]ਨ ਰਹੀਓ ਨੇ,ਤਾਂ ਉੱਤ ਮੁੱਲ ਵਿਕੇਂਦੇ।381।
ਕਹੋ ਮਾਲਿਕ ਮੈਂ ਤੈਂ ਥੀ ਭੇਜਿਆ, ਮਿਸਰ ਸ਼ਹਿਰ ਦਾ ਵਾਲੀ।
ਇਤੇ ਵੀ ਰਾਹ ਘਰਾਂ ਨੂੰ ਜਾਓ, ਦੇ ਕੇ ਸ਼ਾਹ ਵਿਖਾਲੀ।382।
ਮਾਲਿਕ ਆਖਿਆ ਸਿਰ ਤੇ ਮੰਨਿਆ, ਜੋ ਕੁਝ ਤੁਧ ਫ਼ੁਰਮਾਇਆ।
ਪਰ ਮੁੱਦਤ ਪਿੱਛੋਂ ਥੱਕਾ ਖਾਂਦਾ, ਸਭ ਕੋਈ ਸਫ਼ਰੋਂ ਆਇਆ। 383।
ਘਰੀਂ ਵੜਾਹਾਂ ਨਾਵਾਂ ਧੋਵਾਂ, ਦਿਹੁੰ ਮੰਗਾਂ ਇਕ ਸਾਰਾ।
ਭਲਕ ਆਏ ਸਲਾਮ ਕਰੋਹਾਂ, ਨਾ ਕੁਝ ਉਜਰ ਨਾ ਚਾਰਾ।384।
ਜਿਉਂ ਕਰਵਾਨੇ ਮੂੰਹ ਤੇ ਆਖਿਆ, ਜਾਇ ਵਜ਼ੀਰ ਸੁਣਾਇਆ।
ਹੁਸਨੇ ਯੂਸਫ਼ ਦਾ ਜ਼ਾਹਿਰ ਕੀਤਾ, ਚੰਦੋਂ ਦੂਣ ਸਵਾਇਆ।385।
ਸੁਣ ਕਰ ਸ਼ਿਫ਼ਤ ਹੋਈ ਦਿਲ ਹੈਰਤ[7],ਫਿਰ ਅਜ਼ੀਜ਼ ਦੋ ਬਾਰੀ।
ਸਾਹਿਬ-ਹੁਸਨ[8]ਗੁਲਾਮ ਕਨੀਜ਼ਾਂ[9],ਭੰਨੇ[10] ਭਾਉ ਵਿਸਾਰੀ।386।