ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
48
ਯੂਸਫ਼ ਜ਼ੁਲੈਖਾ
ਪਰਦਾ ਚਾਇ ਇਮਾਰੀ[1]ਵਿਚੋਂ, ਡਿਨੋਸੁ ਲਾਲ ਪੁਰਾਣਾ।
ਸ਼ਾਦ[2]ਹੋਈ ਦਿਲਗੀਰੀ[3] ਉੱਠੀ,ਲੱਖ ਕਰੇ ਸ਼ੁਕਰਾਨਾ।405।
ਕਪੜਿਆਂ ਵਿਚ ਮੂਲ ਨਾ ਮੇਵੇ[4], ਦੂਣੀ ਹੁੰਦੀ ਚਲੀ।
ਜਿਸ ਨਿਅਮਤ ਦੀ ਖਾਹਾਂ ਆਹੀਂ, ¦ਘਰ ਬੈਠੇ ਰੱਬ ਘੱਲੀ।406।
ਇੰਤਜ਼ਾਰੀ ਦੇਵਣ ਪਿੱਛੋਂ ਤਾਲਿਬ, ਜਾਂ ਮਤਲੂਬ[5] ਨੂੰ ਪਾਵੇ।
ਲੂੰ ਲੂੰ ਸ਼ੁਕਰ · ਕਰੇ ਲੱਖ ਵਾਰੀ, ਦਮਦਮ ਰੱਬ ਧਿਆਵੇ।407।
ਭੇਜਿਆ ਖਿਦਮਤਗਾਰ[6]ਜ਼ੁਲੇਖਾ, ਸੱਦ ਵਜ਼ੀਰ ਮੰਗਾਇਆ।
ਦੇ ਕੇ ਪੌਦ[7] ਨਸੀਹਤ ਬੀਬੀ,ਗੋਸ਼ੇ[8] ਬਹਿ ਸਮਝਾਇਆ।408।
ਜਾ ਬਾਜ਼ਾਰ ਲਿਆ ਯੂਸਫ਼ ਨੂੰ,ਜੋ ਲੱਗੇ ਸੋ ਮੇਰਾ।
ਆਣ ਅਜ਼ੀਜ਼ੇ ਨੂੰ ਗੁਜ਼ਰਾਨੀ,ਮੁਜਰਾ[9]ਹੋਸੀ ਤੇਰਾ।409।
ਜੋ ਕੁਝ ਆਹੇ ਧਰੇ ਧਰਾਏ, ਲਾਲ ਜਵਾਹਰ ਤਾਈਂ।
ਗੁੱਝੇ ਚਾਇ ਫੜਾਇਓਸੁ ਉਸ ਨੂੰ, ਇਹ ਨ ਕਿਸੇ ਵਿਖਾਈਂ।410।
ਜਾ ਵਜ਼ੀਰ ਨਖ਼ਾਸ[10] ਖਲੋਤਾ, ਲੋਕ ਹਟਾਇ ਖਲ੍ਹਾਰੇ।
ਕਹਿ ਮਾਲਕ ਤੂੰ ਮੁੱਲ ਯੂਸਫ਼ ਦਾ, ਲੇ ਛੱਡ ਪਸਾਰੇ।411।