50
ਯੂਸਫ਼ ਜ਼ੁਲੈਖਾ
ਮਨ ਹੱਸੋ ਤਨ ਢਹਿੰਦੇ ਬੋਲੀ, ਮੈਂ ਫ਼ਰਜ਼ੰਦ[1]ਨ ਕੋਈ।
ਕਰ ਫ਼ਰਜ਼ੰਦ ਪਾਲੇਸਾਂ[2]ਉਸਨੂੰ, ਮੈਂ ਭੀ ਸੌਤਰ[3] ਹੋਈ।421।
ਵੇਖ ਅਜ਼ੀਜ਼ ਭੁਲਾਇਆ ਬੀਬੀ,ਕਰ ਕਰ ਮਕਰ ਜ਼ਨਾਂ ਦੇ।
ਕਹੁ ਕਿਸ ਬਾੜੀ ਮਲੀਆ ਨਾਹੀਂ, ਇਸ ਮਕਾਨ ਜ਼ਨਾਂ ਦੇ।422।
ਸ਼ਾਦ[4]ਹੋਈ ਦਿਲਗੀਰ[5]ਉੱਠੀ, ਵੇਖ ਕੇ ਸ਼ਾਕਿਰ ਹੋਵੇ।
ਜੇ ਯੂਸਫ਼ ਵੇਖੋ ਹੋਰ ਕਦਾਈਂ, ਅੱਗੇ ਹੋਇ ਖਲੋਵੇ।423।
ਭੱਠ ਪਏ ਉਹ ਲਾਲ ਜਵਾਹਰ, ਜੋ ਯੂਸਫ਼ ਹੱਥ ਆਇਆ।
ਮੈਂ ਪੱਥਰ ਦੇ ਜਾਨ ਵਿਹਾਜੀ[6],ਕੀਤੇ ਕਰਮ ਖੁਦਾਇਆ।424।
ਇਹੀ ਆਬੇ-ਹਯਾਤੀ[7] ਚਸ਼ਮਾ, ਇਕ ਘੱਟ ਪੀਤੇ ਜੀਵਾਂ।
ਜੋ ਭਰ ਭਰ ਜਾਮ[8] ਉਤੋਂ ਉੱਤੀਂ ਪੀਵਾਂ, ਖਿਜ਼ਰ[9] ਬਰਾਬਰ ਥੀਵਾਂ।425।
ਕਪੜਿਆਂ ਵਿੱਚ ਮੂਲ ਨ ਮੇਵੇ, ਦੂਣੀ ਹੁੰਦੀ ਚੱਲੀ।
ਜਿਸ ਨਿਅਮਤ ਦੀ ਖਾਹਾਂ ਆ, ਘਰ ਬੈਠੇ ਰੱਬ ਘੱਲੀ।426।
ਜ਼ੁਲੈਖਾ ਦਾ ਯੂਸਫ਼ ਨੂੰ ਵੇਖ ਕੇ ਰੀਝਣਾ ਤੇ ਪਿਆਰ ਪ੍ਰਗਟਾਉਣਾ
ਭਲਕੇ ਹੁਕਮ ਜ਼ੁਲੈਖਾ ਕੀਤਾ, ਦਰਜ਼ੀ ਪਕੜ ਮੰਗਾਏ।
ਖੋਲ੍ਹ ਸੰਦੂਕ ਬੈਠੇ ਜ਼ਰਬਫ਼ਤੀ[10], ਸੱਦ ਯੂਸਫ਼ ਵਿਤਰਾਏ।427।
ਬਰਸ ਦਿਹਾਂ ਦੇ ਜੋੜੇ ਸੀਤੇ, ਗਿਣ ਕੇ ਤੇ, ਸੈ ਸੱਠੇ।
ਹਰ ਸ਼ੁਬਹ ਇਕ ਜੋੜਾ ਪਹਿਨੋ, ਧਰੇ ਸਿਵਾ ਇਕੱਠੇ।428।