ਸਮੱਗਰੀ 'ਤੇ ਜਾਓ

ਪੰਨਾ:ਯੂਸੁਫ਼ ਜ਼ੁਲੈਖ਼ਾਂ - ਹਾਫ਼ਿਜ਼ ਬਰਖ਼ੁਰਦਾਰ.pdf/62

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

56

ਯੂਸਫ਼ ਜ਼ੁਲੈਖਾ

ਮੈਨੂੰ ਦੇਖ ਪੰਖੇਰੂ ਡਿਗਣ,ਅਸਮਾਨਾਂ ਥੀਂ ਤਾਰੇ।
ਪਰ 'ਕੇਹੀ ਸੰਗ ਪਈ ਤੁੱਧ ਯੂਸਫ਼, ਮੈਨੂੰ ਆਂਖ ਪਿਆਰੇ।472।

ਆਸ਼ਕ ਤੇ ਮਾਂਸ਼ੂਕ ਝਗੜੇ ਦੇ, ਮੁਨਸਿਫ਼[1]ਇਸ਼ਕ ਵਿਚਾਲੇ।
ਮਿਹਤਰ ਯੂਸਫ਼ ਕਰੋ ਉਸਾਰੀ, ਬੀਬੀ ਢਾਹ ਵਿਖਾਲੇ।473।

ਸ਼ਹੀ ਨ ਦਾਵਾ ਕਸਮ ਨ ਜਾਇਜ਼, ਝੇੜਾਂ[2]ਅੰਤ ਅਵੱਲਾ।
ਮੁਦੱਈ ਮੁਨਸਿਫ਼ ਹੋਏ ਇਕੱਠੇ, ਯੂਸਫ਼ ਇਕ ਇਕੱਲਾ।474।

-2-



ਮਿਹਤਰ ਯੂਸਫ਼ ਦੋਵੇਂ ਗੱਲਾਂ, ਜ਼ਾਹਿਰ ਆਖ਼ ਸੁਣਾਈਆਂ।
ਲੌਂਡਾ ਹੋ ਕਰ ਕਰਾਂ ਖਿਆਨਤ[3], ਤੀਰੀਂ ਲੇਖ ਕਰਾਈਆਂ।475।

ਆਦਮੀਆਂ ਥੀ ਚੋਰੀ ਕੀਜੈ, ਰੱਬ ਥੀ ਚੋਰੀ ਨਾਂਹੀਂ।
ਤੱਤੇ ਥੰਮ ਗਲਾਂ ਵਿੱਚ ਮਿਲਸਣ, ਜਿੱਥੇ ਦੋਜ਼ਖ[4]ਭਾਹੀਂ।476।

ਕਹਿਆ ਜ਼ੁਲੈਖਾ ਦੋਹਾਂ ਗੱਲਾਂ ਦਾ, ਨਾ ਕਰ ਫ਼ਿਕਰ ਅੰਦੋਸ਼ਾ[5]
ਸੋਈ ਖ਼ੁਮਾਰ ਅਜ਼ੀਜ਼ ਪਿਲਾਵਾਂ, ਖੀਵਾ[6]ਰਹੇ ਹਮੇਸ਼ਾ।477।

ਪਰ ਲਾਲ ਜਵਾਹਰ ਮਾਣਕ ਮੋਤੀ, ਖਾਣਾ ਖੂਹ ਲੁਟਾਈ।
ਇਹ ਗੁਨਾਹ ਮੈਂ ਤੇਰਾ ਯੂਸਫ਼, ਬਦਲਾ ਦੇ ਬਖਸ਼ਾਈਂ।478।

ਸਮਝ ਜ਼ੁਲੈਖਾ ਬਦਲਾ ਦਿੱਤੇ, ਰੱਬ ਨਾ ਹੁੰਦਾ ਰਾਜ਼ੀ।
ਵੱਢੀ ਰਿਸ਼ਵਤ ਕੰਮ ਨਾ ਆਵੇ, ਜਾਂ ਰੱਬ ਹੋਵੇ ਕਾਜ਼ੀ।479।


  1. ਇਨਸਾਫ਼ ਕਰਨ ਵਾਲਾ
  2. ਝਗੜਾ
  3. ਬੇਈਮਾਨੀ
  4. ਨਰਕ
  5. ਚਿੰਤਾ
  6. ਮਸਤ