ਸਮੱਗਰੀ 'ਤੇ ਜਾਓ

ਪੰਨਾ:ਯੂਸੁਫ਼ ਜ਼ੁਲੈਖ਼ਾਂ - ਹਾਫ਼ਿਜ਼ ਬਰਖ਼ੁਰਦਾਰ.pdf/65

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਯੂਸਫ਼ ਜ਼ੁਲੈਖਾ

59

ਸੁਣੀ ਦੁਆ ਯੂਸਫ਼ ਦੀ ਰੱਬ ਨੇ, ਹੁਕਮ ਹੋਇਆ ਸਿਤਾਰੀ
ਖੋਲ੍ਹ ਦਰਵਾਜ਼ੇ ਜਾਇ ਅਗਾਹਾਂ, ਮੈਂ ਕਰਮਾਂ ਤੁਧ ਗੁਜ਼ਾਰੀ।495।

ਪਿੱਛ ਕੰਧ ਯੂਸਫ਼ ਦੇ ਆਹੀ, ਅੱਗੇ ਭਾਹ ਅਲੰਬੇ[1]
ਸਾਰੇ ਕੁਫ਼ਲ[2]ਹੋਏ ਦਰਬੰਦੀ, ਦੇਹੀ ਥਰ ਥਰ ਕੰਬੇ।496।

ਖੌਫ਼ ਰੱਖੋ ਦਿਓਂ ਡਰਿਆ ਯੂਸਫ਼ ਬੀਬੀ ਦੋੜੀ ਆਵੇ।
ਜਿਸ ਦਰਵਾਜ਼ੇ ਪਹੁੰਚੇ ਯੂਸਫ਼, ਖੁਲ੍ਹ ਅਗਾਹਾਂ ਜਾਵੇ।497।

ਪਿਛੋਂ ਦੌੜ ਜ਼ੁਲੈਖਾ ਫੜਿਆ,ਹੱਥ ਪੈਰਾਹਨ[3]ਪਾਇਆ।
ਪਾੜ ਲਇਆ ਪੈਰਾਹਨ ਪਿਛੋਂ, ਯੂਸਫ਼ ਹੱਥ ਨ ਆਇਆ।498।

ਉਹ ਲੰਘ ਦਰਵਾਜ਼ੇ ਸੱਤੇ ਗਿਆ, ਨਿਕਲ ਗਇਆ ਅਗਾਹਾਂ।
ਹੱਥੋਂ ਛੁੜਕ ਗਇਓਸੁ ਯੂਸਫ਼, ਦੰਦੀ ਵੱਢੇ ਬਾਹਾਂ।499।

-4-



ਅੱਗੋਂ ਮਿਲਿਆ ਅਜ਼ੀਜ਼ ਯੂਸਫ਼ ਨੂੰ, ਡਿਠੋਸੁ ਮੂੰਹ ਕੁਮਲਾਣੇ।
ਉਂਗਲ ਫੜ ਕੇ ਗਲਾਂ ਕਰਦੀ, ਪਹੁੰਚੀ ਜਾਇ ਠਿਕਾਣੇ।500।

ਪੁੱਛ ਅਜ਼ੀਜ਼ ਰਹਿਆ ਬਹੁਤੇਰਾ, ਧੰਨ ਯੂਸਫ਼ ਦਾ ਜ਼ਰਨਾ।
ਪਰ ਕਿਚਰਕ[4]ਰਾਜ਼ ਛੁਪਾਵੇ ਯੂਸਫ਼, ਜਾਂ ਰੱਬ ਜ਼ਾਹਿਰ ਕਰਨਾ।501।

ਦਿਲ ਵਿੱਚ ਫਿਕਰ ਜ਼ੁਲੈਖਾ ਕੀਤਾ, ਯੂਸਫ਼ ਵੇਖਦਿਆਂ ਹੀ।
ਉਹ ਜੋ ਸਦ ਅਜ਼ੀਜ਼ ਲਿਆਵੇ, ਖੈਰ ਆਵਣ ਵਿਚ ਨਾਹੀਂ।502।


  1. ਅੱਗ ਦੇ ਭਾਂਬੜ
  2. ਜਿੰਦ
  3. ਕਰਤਾ
  4. ਕਿੰਨਾ ਚਿਰ