ਯੂਸਫ਼ ਜ਼ੁਲੈਖਾ
63
ਤ੍ਰੀਜੀ ਵਾਰੀ ਪਾਇ ਜ਼ੰਜ਼ੀਰਾਂ, ਬੇ-ਤਕਸੀਰ[1] ਵਿਚਾਰਾ।
ਜ਼ਾਲਮ ਇਸ਼ਕ ਰਖਾਇਆ ਕੈਦੇ, ਨ ਕੁਝ ਉਜ਼ਰ ਨਾ ਚਾਰਾ।528।
ਮੁਰਸਲ ਕੌਣ ਖਰੀਦੇ ਹਾਫ਼ਿਜ਼, ਲੈਦੇ ਘੋਲ ਘੁਮਾਇਆ।
ਪਰ ਜਜ਼ਬੇ ਇਸ਼ਕ ਜ਼ੁਲੈਖਾ ਵਾਲੇ, ਕੁਲ ਫ਼ਸਾਦ ਵਧਾਇਆ।529।
ਜੇ ਘਰ ਇਸ਼ਕ ਉਜਾੜੇ ਹਾਫ਼ਿਜ਼, ਮੂਲ ਨ ਬਣਨ ਤ੍ਰੱਟੇ।
ਘਾਇਲ वत ਕੇ ਮੰਜੀ ਪਾਵੇ, ਵਤ ਨ ਬੰਨ੍ਹਣ ਫੱਟੇ[2]।530।
6
ਇਸ਼ਕ ਜ਼ੁਲੈਖਾ ਦੇ ਦਿਲ ਲੱਗਾ, ਯੂਸਫ਼ ਖਬਰ ਨ ਕਾਈ।
ਉਹ ਪਿਉ ਦੇ ਘਰ ਬੈਠੀ ਸੁੱਤੀ, ਸੀਖ਼ੀ[3] ਬਿਰਹਾ ਕਸਾਈ।531।
ਵਿਚ ਬੰਦੀ ਦੇ ਦਰਦ ਰੰਜਾਣਿਆਂ, ਰੱਬ ਤੇ ਕਰੇ ਪੁਕਾਰਾਂ।
ਰੱਬਾ ਅੱਵਲ ਤੂੰ ਹੀ ਸ਼ਾਹਿਦ[4], ਸਚਿਆਰਾਂ ਕੂੜਿਆਰਾਂ।532।
ਇਕ ਤ੍ਰੈ ਮਾਹਾਂ ਦਾ ਲੜਕਾ ਆਹਾ, ਉਥੇ ਵਿੱਚ ਪੰਘੂੜੇ।
ਬੋਲਿਆ "ਅਜ਼ੀਜ਼! ਜ਼ੁਲੈਖਾ ਕੂੜੀ, ਯੂਸਫ਼ ਤਾਈਂ ਲੋੜੇ।533।
ਅਵਲ ਆਖ਼ਰ[5] ਇਹੀ ਝੂਠੀ, ਯੂਸਫ਼ ਦੋਸ਼ ਨ ਕੋਈ।
ਉਹ ਅੱਗੇ ਪਿੱਛੇ ਝੁਰ ਝੁਰ ਫਿਰਦੀ, ਦਿਤੀ ਉਸ ਨਾਹੀਂ ਢੋਈ[6]।534।
ਜੇ ਤੈਨੂੰ ਇਤਬਾਰ ਨਾ ਆਵੇ, ਜਾਂ ਪੈਫਾਹਨ[7]ਦੱਸੇ।
ਜੇ ਪਿਛੋਂ ਪਾੜਿਆ ਦੌੜ ਜ਼ੁਲੈਖਾ, ਕਰੋ ਮੁਲਾਮਤ ਉਸੇ।535।