64
ਯੂਸਫ਼ ਜ਼ੁਲੈਖਾ
ਜੋ ਯੂਸਫ਼ ਕੀਤਾ ਜ਼ੋਰ ਧਿਙਾਂਣਾ, ਅੱਗੋਂ ਹੋਸੀ ਪਾਟਾ।
ਸੱਚਾ ਕੂੜਾ ਜ਼ਾਹਿਰ ਹੋਸੀ, ਅਦਲ[1] ਕਰੇਂ ਇਹ ਜਾਤਾ"।536।
ਬਹੁਤ ਅਜ਼ੀਜ਼ ਤਅੱਜੁਬ[2]ਹੋਇਆ, ਸੁਣ ਕਰ ਤਿਫਲ[3] ਗਵਾਹੀ।
ਜਾਣੈਂ ਓਸੁ ਸਹੀ ਜ਼ੁਲੈਖਾ, ਕੋਲੋਂ ਹੋਈ ਇਹ ਕੋਤਾਹੀ[4]।537।
ਪਰ ਜੇ ਛੋਡ਼ ਦੇਸਾਂ ਯੂਸਫ਼ ਤਾਈਂ, ਹੋਸਣ ਫੇਰ ਇਕੱਠੇ।
ਦੋਹਾਂ ਦੀ ਇਕ ਜਾਨ ਹੋਵੇ, ਨਾ ਉਹ ਲਾਵਣ ਮੱਥੇ।538।
ਮਤੀਂ ਦੇਵੇ ਅਜ਼ੀਜ਼ ਯੂਸਫ਼ ਨੂੰ ਕਹੀਂ ਨਾਹੀਂ ਕਿਸੇ ਅੱਗੇ।
ਪਰ ਕਿਚਕਰ[5] ਰਾਜ਼ ਛੁਪਾਏ ਯੂਸਫ਼, ਜਾਂ ਝਲ ਆਤਸ਼ ਲੱਗੇ[6]।539।
ਵਤ ਅਜ਼ੀਜ਼ ਜੁਲੈਖਾ ਤਾਈਂ, ਜਾਇ ਮਲਾਮਤ[7] ਕੀਤੀ।
ਝੂਠੀ ਹੋ ਕੇ ਕਰੇ ਸੌਗੰਦਾਂ, ਭੱਜ ਭੱਜ ਵੜੇਂ ਮਸੀਤੀ।540।
ਫ਼ੰਧ ਫਰੇਬ ਜ਼ਨਾਂ ਦੇ ਕਰਕੇ, ਯੂਸਫ਼ ਲਾਜ਼ਮ[8] ਕੀਤੋ।
ਅੰਬਰ ਪਾੜ ਕੀਤਾ ਪਰਕਾਲੇ[9], ਕੱਚੀ ਧਾਗੀਂ ਸੀਤੋ।541।
ਆਖ ਵੇਖਾਂ ਇਹ ਕੰਮ ਅਜੇਹੇ, ਤੁਧ ਬਿਨ ਹੋਵਣ ਕਿਥੋਂ।
ਤਾਰੋਂ ਲਾਹਣ ਪੱਥਰ ਜੋਖਣ, ਸਭ ਕੰਮ ਹੋਵਣ ਤੈਥੋਂ।542।
ਅਵਲ ਕਰ ਫਰਜ਼ਦ[10]ਪਾਲਿਓਈ, ਇਹ ਗੁਲਾਮ ਵਿਚਾਰਾ।
ਪਿਛੋਂ ਮਾਇਲ[11] ਹੋਈ ਉਸ ਪਰ, ਇਹ ਕੀ ਕੀਤੋ ਕਾਰਾ।543।