68
ਯੂਸਫ਼ ਜ਼ੁਲੈਖਾ
ਦਾਈ ਜਾਇ ਯੂਸਫ਼ ਨੂੰ ਆਖਿਆ, ਬੀਬੀ ਸੱਦਿਆ ਤੈਨੂੰ।
ਕੰਨਾਂ ਤੇ ਹੱਥ ਰੱਖਿਆ ਯੂਸਫ਼, ਕੰਮ ਨਹੀਂ ਕੁਝ ਮੈਨੂੰ।569।
ਦਾਈ ਆਇ ਜ਼ੁਲੈਖਾ ਅੱਗੇ, ਹਾਲਤ ਆਖ ਸੁਣਾਈ।
ਉਹ ਦੋਸਤ ਖ਼ਾਸ ਹਬੀਬ[1] ਇਲਾਹੀ, ਜਿਸ ਪਰਵਾਹ ਨਾ ਕਾਈ।570।
ਉਭੀ ਤਾਣੀ ਆਪ ਜ਼ੁਲੈਖਾ, ਦਰ ਪੁਰ ਆਇ ਖਲੋਤੀ।
ਹੰਝੜੀਆਂ[2] ਝੜ ਪਈਆਂ ਝੋਲੀ, ਜਿਉਂ ਲੜ ਟੁੱਟਾ ਮੋਤੀ।571।
ਆਖ ਦੇਖਾਂ ਤੁਧ ਬਾਝੋਂ ਯੂਸਫ਼, ਹਾਲ ਵਿਖਾਵਾਂ ਕੈਨੂੰ।
ਇਹ ਤੇਰੇ ਕਾਰਣ ਰੰਨਾਂ ਰਜ਼ਲਾਂ[3], ਬੋਲੀ ਸਾੜਨ ਮੈਨੂੰ।572।
ਮੰਨ ਸਵਾਲ ਰੱਬੇ ਦਾ ਯੂਸਫ਼, ਭੋਰਾ ਨਿਕਲ ਵਾਂਢੇ।
ਜਿਨ੍ਹਾਂ ਰੰਨਾਂ ਮੈਂ ਤਾਅਨੇ ਸਾੜੀ, ਵੇਖਾਂ ਅੰਤ ਉਨ੍ਹਾਂ ਦੇ।573।
ਮੰਨ ਸਵਾਲ ਰੱਬੇ ਦਾ ਯੂਸਫ਼, ਨਾਲ ਜ਼ੁਲੈਖਾ ਆਇਆ!
ਅਜ਼ੀਜ਼ੇ ਵਾਲੀ ਮੁਹੱਬਤ ਦਿਲ ਵਿਚ, ਰੱਖੀਂ ਸ਼ਰਮ ਖੁਦਾਇਆ।574।
ਯੂਸਫ਼ ਦੇ ਜ਼ਬਰਦਸਤੀ ਜੋੜਾ, ਬੀਬੀ ਬਾਹਿਰ ਆਂਦਾ।
ਜੋ ਦੇਖੇ ਸੋਈ ਪਈ ਤਵਫ਼ੇ, ਜੀਉੜਾ ਨਿਕਲ ਜਾਂਦਾ।575।
ਨੈਣ ਯੂਸਫ਼ ਦੇ ਬਲਣ ਮਸ਼ਾਲਾਂ, ਝੁੰਬ ਪਤੰਗਾਂ ਪਾਈ।
ਜਲ ਬਲ ਖ਼ਾਕ ਹੋਈਆਂ ਸਭ ਰੰਨਾਂ, ਸਾਬਤ ਰਹੀ ਨਾ ਕਾਈ।576।
ਭੁੱਲ ਗਏ ਉਹ ਫ਼ਖਰ ਰੰਨਾਂ ਦੇ, ਲਾਫ਼ਾਂ[4] ਵਿੱਸਰ ਗਈਆਂ।
ਯੂਸਫ਼ ਦੇ ਵੱਲ ਤਾੜੀ ਲਾਈਆਂ[5], ਤੁਰ ਤੂਰ ਵੇਖਣ ਪਈਆਂ।577।