ਸਮੱਗਰੀ 'ਤੇ ਜਾਓ

ਪੰਨਾ:ਯੂਸੁਫ਼ ਜ਼ੁਲੈਖ਼ਾਂ - ਹਾਫ਼ਿਜ਼ ਬਰਖ਼ੁਰਦਾਰ.pdf/78

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

72

ਯੂਸਫ਼ ਜ਼ੁਲੈਖਾ

ਦੂਜੇ ਆਖਿਆ ਸਿਰ ਮੇਰੇ ਤੇ ਜਿਨ, ਕਾਬ[1] ਖਾਣੇ ਦਾ ਧਰਿਆ।
ਭਰ ਚਿੰਝੂ ਲੈ ਜਾਣ ਪਰਿੰਦੇ, ਵੇਖ ਖ੍ਵਾਬ ਦਿਲ ਡਰਿਆ।605।

ਯੂਸਫ਼ ਕਹਿਆ ਸ਼ਰਾਬੇ ਵਾਲੇ, ਮਿਲਗ ਮੁਲਕ ਦੇ ਵਜ਼ੀਰੀ।
ਜੋੜਾ ਘੋੜਾ ਖ਼ਾਸ ਮਿਲਸੀ, ਦੂਰ ਹੋਸੀ ਦਿਲਗੀਰੀ[2]।606।

ਦੂਜਾ ਜਾਇ ਚੜ੍ਹੇਸੀ ਸੂਲੀ, ਮਗਜ਼ ਪਰਿੰਦੇ ਖਾਵਣ।
ਇਕ ਖਾਵਣ ਇਕ ਭਰਨ ਚਟਾਕੇ, ਭਰ ਚੁੰਝਾਂ ਲੈ ਜਾਵਣ।607।

ਜਿਉਂ ਫਰਮਾਇਆ ਆਹਾ ਯੂਸਫ਼, ਓਵੇਂ ਕਿਵੇਂ ਡਿੱਠੋ ਨੇ।
ਇਕਸ ਵਜ਼ੀਰੀ ਦੂਜੇ ਸੂਲੀ, ਤਾਂ ਇਤਬਾਰ ਨੇ ਪਇਓ ਨੇ।608।
  
ਯੂਸਫ਼ ਕਹਿਆ ਵਜ਼ੀਰੀ ਵਾਲੇ, ਕੰਮ ਕਰੀਂ ਇਕ ਮੇਰਾ।
ਜਾਂ ਸ਼ਾਹ ਹੋਸੀ ਮੁਤਵੱਜੇ[3], ਤੁਧ ਵਲ, ਕਹਿਆ ਕਰੇਸੀ ਤੇਰਾ।609।
 
ਤਾਂ ਅਰਜ਼ ਅਹਿਵਾਨ[4] ਅਸਾਡਾ ਕਰ ਕੇ, ਬਾਹਿਰ ਕੱਢ ਅਸਾਨੂੰ।
ਇਸ ਨੇਕੀ ਦਾ ਸਾਹਿਬ ਸੱਚਾ ਦੇਸੀ ਅਜਰ ਤੁਸਾਨੂੰ।610।

ਉਸ ਵਿੱਸਰ ਗਇਆ ਸਵਾਲ ਯੂਸਫ਼ ਦਾ, ਬੈਠਾ ਹੁਕਮ ਕਮਾਵੇ।
ਅਰਜ਼ ਗਰੀਬਾਂ ਦੀ ਵਿਚ ਦੌਲਤ, ਕਿਸੇ ਬੇ ਯਾਦ ਨ ਆਵੇ।611।

ਜਾਂ ਯੂਸਫ਼ ਫੜਿਆ ਵਜ਼ੀਰ ਵਸੀਲਾ[5], ਰੱਬ ਨੂੰ ਗ਼ੈਰਤ ਆਈ।
ਬਾਰ੍ਹਾਂ ਬਰਸ ਰਖਾਇਆ ਕੈਦੇ, ਮਿਲੀ ਭੰਬੀਹ ਸਵਾਈ।612।

ਬੇਤਕਸੀਰੇ[6] ਕੈਦੇ ਯੂਸਫ਼, ਮੁੱਦਤ ਗੁਜ਼ਾਰੀ ਸਾਰੀ।
ਜਾਂ ਨਾ ਉਮੀਦ ਵਜ਼ੀਰੋਂ ਹੋਇਆ, ਰੱਬ ਤੇ ਕੀਤੀ ਜ਼ਾਰੀ।613।

ਰੱਬ ਇਥੇ ਉਥੇ ਜ਼ਾਹਿਰ ਬਾਤਿਨ[7],ਅੰਦਰ ਦੋਹੀਂ ਜਹਾਨੀਂ।
ਬਾਤ ਖ਼ੁਦਾ ਬੰਦੇ ਦੀ ਮੁਸ਼ਕਲ, ਕੌਣ ਕਰੇ ਆਸਾਨੀ।641।


  1. ਥਾਲ
  2. ਉਦਾਸੀ
  3. ਧਿਆਨ ਦੇਣ ਵਾਲਾ
  4. ਹਾਲ
  5. ਸਾਧਨ
  6. ਬੇਗੁਨਾਹ
  7. ਪ੍ਰਤੱਖ, ਗੁਪਤ