ਯੂਸਫ਼ ਜ਼ੁਲੈਖਾ
73
ਜਾਂ ਜਾਂ ਸ਼ਾਮਤ[1]ਨਫ਼ਸੇ ਆਈ,ਤਾਂ ਤਾਂ ਕੈਦ ਰਖਾਇਆ।
ਜਾਂ ਰੱਬ ਹੋਇਆ ਬਖਸ਼ਿਸ਼ ਉਤੇ,ਆਣ ਸਬੱਬ ਬਣਾਇਆ।615।
ਰਾਤੀਂ ਖ੍ਵਾਬ ਖਿਆਲ ਤਮਾਸ਼ਾ, ਸ਼ਾਹ ਬਸ਼ਾਰਤ[2] ਹੋਈ।
ਅਮੀਰ ਵਜ਼ੀਰ ਬੁਲਾਏ ਭਲਕੇ, ਖ੍ਵਾਬ ਵਿਚਾਰੋ ਕੋਈ।616।
ਮੈਂ ਸੱਤ ਲਾਗਰ ਫ਼ਰਬਾ ਗਾਈਂ, ਡਿੱਠੀਆਂ ਵੱਧ ਹਿਸਾਬੋਂ।
ਸ਼ੁਕੀਆਂ ਮੋਟੀਆਂ ਨੂੰ ਖਾ ਗਈਆਂ,ਅਜਬ[3] ਰਹਿਆ ਮੈਂ ਖਾਬੋਂ।617।
ਵੱਤ ਸੱਤ ਹਰੇ ਸੱਤ ਸੁੱਕੇ ਸਿੱਟੇ, ਖੂਬੇ ਨਜਰੀਂ ਆਏ।
ਫਿਰ ਮੈਂ ਅਜਬ ਤਮਾਸ਼ਾਂ ਡਿੱਠਾ, ਲੁਕਿਆਂ ਹਰੋ ਸੁਕਾਏ।618।
ਹੈ ਕੋਈ ਮੇਰਾ ਵਜ਼ੀਰ ਅਵੇਹਾ, ਕਹਿ ਤਾਬੀਰ[4] ਸੁਣਾਏ।
ਕਰ ਕਰ ਫਿਕਰ ਤਮੀਜ਼ਾਂ ਥੱਕੇ, ਕੋਈ ਪੇਸ਼ ਨ ਜਾਏ।619।
ਰਲ ਮਿਲ ਇਹ ਜਵਾਬ ਦਿਓਨੇ, ਕਿਤਨਾ ਫਿਕਰ ਕਰੇਹੀਂ।
ਇਹ ਵਹਿਮ ਖਿਆਲ ਢਿੱਡੋ ਸ਼ੈਤਾਨੀ,ਕਿਆ ਤਦਬੀਰ ਦਸੋਹੀਂ।620
ਮਿਲੀ ਵਜ਼ੀਰੀ ਜਿਹਨੂੰ ਆਹੀਂ, ਯੂਸਫ਼ ਦੀਓਂ ਤਾਬੀਰਾਂ।
ਬੋਲਿਆ ਇਹ ਤਾਬੀਰ ਨ ਹੋਸੀ, ਕਿਥੋਂ ਵਜ਼ੀਰਾਂ ਮੀਰੋਂ[5]।621।
ਰੌਸ਼ਨ ਰੰਗ ਸਲੀਮ[6]ਤਬੀਅਤ, ਬੰਦੀ ਦੇ ਵਿਚ ਜੋ ਹੈ।
ਜੇ ਇਹ ਖ੍ਵਾਬ ਸੁਣਾਓ ਉਸਨੂੰ, ਉਹ ਤਬੀਰ ਦਸੇ ਹੈ।622।
ਸ਼ਾਹ ਹੋਈ ਦਿਲ ਖਾਹਿਸ਼ ਸੁਣਕੇ, ਕੁਦਰਤ ਇਹ ਜਿਨ੍ਹਾਂ ਨੂੰ।
ਇਕ ਦਮ ਦੂਰ ਨ ਕੀਜੇ ਕੋਲੋਂ, ਆਣ ਮਿਲਾਓ ਸਾਨੂੰ।623।