ਸਮੱਗਰੀ 'ਤੇ ਜਾਓ

ਪੰਨਾ:ਯੂਸੁਫ਼ ਜ਼ੁਲੈਖ਼ਾਂ - ਹਾਫ਼ਿਜ਼ ਬਰਖ਼ੁਰਦਾਰ.pdf/8

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

2

ਯੂਸਫ਼ ਜ਼ੁਲੈਖਾ


ਜਿਨ੍ਹਾਂ ਧੁਰੋਂ ਕੁਸ਼ਾਇਸ਼[1] ਹੋਵੇ,ਤਿਨ੍ਹਾਂ ਕਮੀ ਨ ਆਵੇ।
ਉਹ ਖਾਵਣ ਪੀਵਣ ਦੇਹਣ ਘਣੇਰਾ, ਦੂਣਾ ਹੁੰਦਾ ਜਾਵੇ।10।

ਇਕ ਲਾਹੇ ਕਾਰਨ ਸਦਾ ਮੁਸਾਫ਼ਿਰ, ਲੱਦਣ ਰਿਖ਼ਤ [2] ਮੁਤਾਆਂ[3]
ਆਈ ਮੌਤ ਮਰਨ ਪਰ ਜੋ ਹੈ, ਖਾਧਾ ਮਾਲ ਗਦਾਹਾਂ[4]। 11।

ਇਕ ਟੁੱਕੜੇ[5] ਕਾਰਨ ਪਟੀਣਾ ਰੱਤੂ, ' ਵੰਜੈ[6] ਗੌੜ ਬੰਗਾਲੇ
ਇਕਨਾ ਘਰੀਂ ਕੁਸ਼ਾਇਸ਼ ਹੋਵੇ, ਲੇਟਣ ਲੇਫ਼ ਨਿਹਾਲੇ[7]। 12।

ਇਕ ਉੱਠ ਰਾਤੀਂ ਚੋਰੀ ਵੰਜਨ, ਖਾਵਣ ਮਾਲ ਪਰਾਇਆ
ਉਹ ਭੀ ਆਪਣੀ ਕੁੜੀ ਕਾਰਣ, ਸੂਲੀ ਜੋਰ ਚੜ੍ਹਾਇਆ। 13।

ਰੱਬਾ ਜਿਤ ਕਿਤ ਹਾਲ ਸੁਖਾਲੇ ਸੋਈ, ਜਿਨ੍ਹਾਂ ਤਕੀਆ[8] ਤੇਰਾ।
ਜਿਨ੍ਹਾਂ ਹਿਰਸ ਹਵਾਇ[9] ਘਣੇਰੀ, ਆਜਿਜ਼ ਹੋਣ ਘਣੇਰਾ[10]"। 14 |

ਦੁਨੀਆਂ ਉਤੇ ਜ਼ੌਕ ਕਰੇਂਦੇ,ਜਿਨ੍ਹਾਂ ਨੇਕ ਕਮਾਈ
ਉਹ ਸਾਬਤ ਕਦਮ ਦੁਨੀਆਂ ਤੋਂ ਚੱਲੇ, ਅੱਗੇ ਕਮੀ ਨਾ ਕਾਈ। 15

ਰੱਬ ਹਾਫ਼ਿਜ਼ ਜੇਹਿਆਂ ਬੇਕਾਰਾਂ ਨੂੰ, ਘਰ ਵਿਚ ਰੋਜ਼ੀ ਦੇਂਦਾ
ਜਿਤਨੇ ਵਾਲ ਪਿੰਡੋ ਦੇ ਉਤੋ, ਲੂੰ ਲੂੰ ਸ਼ੁਕਰ ਕਰੇਦਾ। 16 ।

-2-


ਜੋ ਹਰ ਨਿਅਮਤ[11]" ਦੁਨੀਆ ਵਾਲੀ, ਰੱਬ ਦਿੱਤੀ ਵਿੱਚ ਘਰ ਦੇ।
ਜੋ ਹੁੰਦਾ ਰਿਜ਼ਕ ਕਮਾਈਆਂ ਉਤੇ, ਮੈਂ ਜਿਹੋ ਰੁਲ੍ਹ ਮਰਦੇ। 17।


  1. ਸੌਖ਼

  2. ਮਾਲ-ਅਸਬਾਬ
  3. ਧਨ ਦੌਲਤ
  4. ਫਕੀਰਾਂ ਦਾ
  5. ਰਿਜ਼ਕ, ਰੋਟੀ
  6. ਜਾਂਦਾ ਹੈ
  7. ਰਜਾਈ-ਤੁਲਾਈ ਭਾਵ

  8.  ਆਸਰਾ ਆਰਾਮਦਾਇਕ ਬਿਸਤਰੇ ਵਿਚ

  9.  ਲਾਲਚ, ਬਨਾ
  10. ਬਹੁਤ ਜ਼ਿਆਦਾ
  11. ਸੁਗਾਤ