ਸਮੱਗਰੀ 'ਤੇ ਜਾਓ

ਪੰਨਾ:ਯੂਸੁਫ਼ ਜ਼ੁਲੈਖ਼ਾਂ - ਹਾਫ਼ਿਜ਼ ਬਰਖ਼ੁਰਦਾਰ.pdf/81

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਯੂਸਫ਼ ਜ਼ੁਲੈਖਾ

75

ਕਿਸਮਤ ਕਰ ਕੇ ਦਿਓ ਦਾਣੇ, ਜਿਹਾ ਖਰਚ ਕਿਸੇ ਦਾ।
ਨਾਲ ਅੰਦਾਜ਼ੇ ਜੋ ਕੋਈ ਚੱਲੇ, ਰਹਿਸੀ ਸ਼ਰਮ ਉਸੇ ਦਾ।633।

ਮੁਲਕ ਹੋਸੀ ਮਾਮੂਰ[1] ਤੁਸਾਡਾ, ਆਜਿਜ਼[2] ਹੋਗ ਨ ਕੋਈ।
ਮੁਲਕਾਂ ਵਿਚ ਖਰਾਬੀ ਹੋਸੀ,ਜੋ ਰੱਬ ਕਰੇ ਸੋ ਹੋਈ।634।

ਸੁਣ ਤਾਬੀਰ ਮੁਰੱਤਬ[3] ਸਾਰੀ, ਜਾਇ ਵਜ਼ੀਰ ਸੁਣਾਈ।
ਸ਼ਾਹ ਹੋਇਆ ਮੁਤਹੱਯਰ ਸੁਣਕੇ, ਇਹ ਗੱਲ ਮੈਂ ਦਿਲ ਭਾਈ।635।

ਲਾਹ ਜ਼ੰਜੀਰ ਮੰਗਾਓ ਯੂਸਫ਼, ਤੁਹਫ਼ਾ ਹੈ ਦਰਗ਼ਾਹੀ।
ਤਾਂ ਤਾਂ ਮਿਹਨਤ ਲੱਧੀ ਯੂਸਫ਼ ਜਾਂ ਜਾਂ ਲੇਖੇ ਆਹੀ।636।

ਨ ਉਸ ਆਪ ਲਖਾਇਆ[4] ਮੂਲੇ, ਨ ਅਸਾਂ ਕਦਰ ਪਛਾਤਾ।
ਕੰਮ ਪਏ ਅਜ਼ਮਾਇਆ ਯੂਸਫ਼, ਤਾਂ ਉਨ੍ਹਾਂ ਕਦਰ ਪਛਾਤਾ।637।

ਸੱਦਣ ਆਵਣ ਫਿਰ ਫਿਰ ਜਾਵਣ, ਯੂਸਫ਼ ਮੂਲ ਨ ਆਵੇ।
ਜਿਉਂ ਜਿਉਂ ਸ਼ਾਹ ਕਰੇ ਅਰਜ਼ੋਈ[5], ਤਿਉਂ ਤਿਉਂ ਦੇਰ ਲਗਾਵੇ।638।

ਮੈਂ ਬੰਦੀ ਵਿਚ ਜ਼ਹੀਰੀ[6] ਲੱਧੀ, ਬੇ-ਤਕਸੀਰ ਗੁਨਾਹੋਂ।
ਸੱਚ ਸਿੰਝਾਤੇ ਮਾਰੇ ਰੋਈ,ਅਜ਼ਰ ਲਈਏ ਦਰਗਾਹੋਂ।639।

ਤ੍ਰੈ ਮਾਹਾਂ ਦਾ ਵਿਚ ਪੰਘੂੜੇ, ਲੜਕਾ ਸੀ ਸ਼ੀਰ-ਖੋਰਾ[7]
ਉਹ ਗਵਾਹੀ ਸੁਣੀ ਨਾਹੀਂ, ਕੈਦ ਕੀਚਣ ਕਰ ਜ਼ੋਰਾ।640।

ਜਿਨ੍ਹਾਂ ਛੁਰੀਆਂ ਨਾਲ ਤਰੁੰਜਾਂ[8], ਕਟਦਿਆਂ ਕੀਤੇ ਦਸਤ[9] ਲੀਰਾਂ।
ਉਨ੍ਹਾਂ ਰੰਨਾਂ ਸੱਦ ਪੁੱਛੇ ਕੋਈ, ਮੈਂ ਵਿਚ ਕਿਆ ਤਕਸੀਰਾਂ।641।


  1. ਆਬਾਦ
  2. ਦੀਨ, ਨਿਮਾਣਾ
  3. ਤਿਆਰੀ ਕੀਤੀ ਗਈ
  4. ਜਣਾਇਆ
  5. ਬੇਨਤੀ
  6. ਰੋਗ, ਦੁਰਦਸ਼ਾ
  7. ਦੁੱਧ ਪੀਣ ਵਾਲਾ ਬੱਚਾ
  8. ਸੰਤਰੇ
  9. ਹੱਥ