80
ਯੂਸਫ਼ ਜ਼ੁਲੈਖਾ
ਤੋਏ ਤਲਬ ਹਕੀਮ ਸਿਆਣੇ ਸੈ ਸੈ ਪਿਓ ਬੁਲਾਇ।
ਲੱਖ ਕਰੋੜ ਖ਼ਜ਼ਾਨੇ ਪਿਓ ਦੇ, ਤੇਰੇ ਨਾਉਂ ਲੁਟਾਇ।678।
ਜ਼ੋਏ ਜ਼ਾਹਿਰ ਬਾਤਨ[1] ਤੂੰਹੇਂ ਮੇਰਾ, ਅੰਦਰ ਦੋਹੀਂ ਜਹਾਨੀ।
ਤੇਰੇ ਬਾਝੋਂ ਮੁਸ਼ਕਿਲ ਮੇਰੀ, ਹੋਵੇ ਨਾ ਆਸਾਨੀ।679।
ਐਨ ਇਮਾਰਤ ਮਿਸਰ ਸ਼ਹਿਰ ਦੀ, ਆਹੀ ਵਿਚ ਹੱਥ ਮੇਰੇ।
ਰੱਬ ਕੀਤਾ ਕਰਮ[2] ਨਿਵਾਜ਼ਿਸ ਤੈਨੂੰ, ਸਭ ਦਿੱਤੀ ਹੱਥ ਤੇਰੇ।680।
ਗ਼ੈਨ ਗ਼ਮ ਤੇਰੇ ਦੀ ਆਤਿਸ਼[3] ਅੰਦਰ, ਭੜਕੀ ਲਾਟਾਂ ਮਾਰੇ।
ਜੇ ਇਕ ਜ਼ਰਾ ਕੱਢ ਵਿਖਾਵਾਂ, ਖਲਕਤ[4] ਸਾਰੀ ਸਾੜੇ।681।
ਫ਼ੇ ਫ਼ਨਾਹ[5] ਹੋਈ ਬਹੁਤੇਰਾ, ਨਾਓਂ ਯਾਕੂਬ ਨਬੀ ਦੇ।
ਇਕ ਵਾਰੀ ਜੇ ਨਜ਼ਰ ਕਰੇਵੇਂ, ਹੋਵਣ ਰੌਸ਼ਨ ਦੀਦੇ[6]।682।
ਕਾਫ਼ ਕਨਾਇਤ ਸਭ ਗਵਾਇਆ, ਜਿਸ ਦਿਨ ਡਿੱਠਾ ਖ੍ਵਾਬੋਂ।
ਭਾਹ ਅਸਾਡੇ ਲਿਖਿਆ ਆਹਾ, ਯੂਸਫ਼ ਤੇਰੀ ਬਾਝੋਂ।683।
ਕਾਫ਼ ਕਰਮ ਕਰੇਂ ਸਿਤਾਰੀ ਜੇ ਇਕ, ਹੋਸੀ ਸੁਖ਼ੁਨ[7] ਦਿਹਾਨੋ।
ਨਾਲ ਮੁਹੱਬਤ ਮੈਨੂੰ ਆਖੇਂ, ਜਿ ਇਸ ਗੁੰਗ ਜ਼ਬਾਨੋਂ।684।
ਲਾਮ ਲਬਾਂ ਤੁਧ ਆਬ-ਹਯਾਤੀ[8], ਬਾਝ ਹਿਸਾਬ ਸ਼ੁਮਾਰਾਂ।
ਜੇ ਇਕ ਬੂੰਦ ਪਵੇ ਵਿਚ ਖੁਸ਼ਕਾਂ, ਹੋਵਣ ਸਬਜ਼ ਬਹਾਰਾਂ।685।