ਸਮੱਗਰੀ 'ਤੇ ਜਾਓ

ਪੰਨਾ:ਯੂਸੁਫ਼ ਜ਼ੁਲੈਖ਼ਾਂ - ਹਾਫ਼ਿਜ਼ ਬਰਖ਼ੁਰਦਾਰ.pdf/88

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

82

ਯੂਸਫ਼ ਜ਼ੁਲੈਖਾ

ਅਵੱਲ ਨਜ਼ਰ ਖੁਦ ਵੱਲ ਕਰ ਬੀਬੀ, ਵੇਲਾ ਵਕਤ ਸੰਞਾਪੇ।
ਪੀਰੀ ਜ਼ੁਅਫ਼ ਜ਼ਹੀਰੀ ਹੋਈ,ਮੁਨਸਿਫ਼ ਹੋ ਤੂੰ ਆਪੇ।695।

ਬੀਬਾ ਆਖਿਆ ਸੱਚ-ਮੁੱਚ ਯੂਸਫ਼,ਵੇਲਾ ਵਕਤ ਨ ਕੋਈ।
ਪਰ ਇਸ਼ਕ ਤੁਸਾਡੇ ਜ਼ੋਰ ਬਜ਼ੋਰੀ ਆਣ ਤੁਸਾਨੂੰ ਢੋਈ।696।

ਕੰਨੀ ਹਾਕ ਨਾ ਸੁਣਾਈ ਮੂਲੇ, ਅੱਖੀਂ ਨਜ਼ਰ ਨਾ ਆਵੇ।
ਅੰਨ੍ਹੀ ਗੂੰਗੀ ਬੋਲੀ ਹੋਈ, ਰੋਂਦਿਆਂ ਰੌਣ ਰੈਣ ਵਿਹਾਵੇ[1]।697।

ਦੂਜੀ ਵਾਰੀ ਅਰਜ਼ ਜ਼ੁਲੈਖਾ, ਕੀਤੀ ਹੋਇ ਅਗੇਰੇ।
ਭਰਾ ਚਾਬਕ ਰੱਸੀ ਯੂਸਫ਼, ਦੇ ਵੇਖਾਂ ਹੱਥ ਮੇਰੇ।698।

ਫੜ ਬੰਬਲੋ ਚਾਬੁਕ ਫੜਾਇਆ, ਯੂਸਫ਼ ਬੀਬੀ ਤਾਈਂ।
ਸੁਣ ਤੂੰ ਗ਼ੈਰ, ਮੁਕਰਰ ਨੁਕਤਾ, ਤੈਨੂੰ ਆਖ ਸੁਣਾਈ।699।

ਹੱਥੋਂ ਪਕੜ ਜ਼ੁਲੈਖਾ ਚਾਬੁਕ, ਦਰਦੋਂ ਆਹ ਨਿਕਾਲੀ।
ਚਾਬੁਕ ਭਾਹ[2] ਲੱਗੀ ਭੜਕਾਂਦੀ, ਕੁਦਰਤ ਰੱਬ ਵਿਖਾਲੀ।700।

ਹੱਸ ਹੱਸ ਤਾਅਨੇ ਮਾਰੇ ਬੀਬੀ, ਯੂਸਫ਼ ਨਜ਼ਰ ਕੀ ਆਇਆ।
ਮੈਂ ਇਕੋ ਆਹ ਭਰੀ ਦਿਲਸੋਜ਼ਾਂ, ਚਾਬੁਕ ਹਾਲ ਵੰਜਾਇਆ।701।

ਮੈਂ ਐਸੀ ਆਤਿਸ਼[3]ਇਸ਼ਕੇ ਵਾਲੀ, ਤਨ ਮਨ ਫੂਕ ਜਲਾਇਆ।
ਜ਼ਾਹਿਰ[4]ਕੱਢ ਵਿਖਾਇਆ ਤੈਨੂੰ, ਤਾਂ ਭੀ ਰਹਿਮ ਨ ਆਇਆ।702।


  1. ਨਿਆਂ ਕਰਨ ਵਾਲਾ
  2. ਗਵਾ ਲਏ
  3. ਅੱਗ
  4. ਪ੍ਰਤੱਖ