ਪੰਨਾ:ਰਮਲ ਟੀਚਰ.pdf/12

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੧੧)

ਦਾਨੀਆਲ ਅਲਹਿ ਸਲਾਮ ਤੇ ਹੋਇਆ ਹੇ ਏਸ ਇਲਮ ਨੂੰ ਇਸ ਵਾਸਤੇ ਲੁਕਾਵਦੇ ਆਏ ਹੈਨ ਕਿ ਜਾਹਿਲਾਂ ਦੇ ਹਥ ਵਿਚ ਆਉਣ ਨਾਲ ਪਹਿਲੇ ਤਾਂ ਖਰਾਬ ਹੋਵੇਗਾ ਦੂਸਰਾ ਇਮਾਨ ਵਿਚ ਫਰਕ ਪਵੇਗਾ ਇਸ ਵਾਸਤੇ ਜੋ ਆਦਮੀ ਏਹ ਇਲਮ ਸਿਖਣਾ ਚਾਹੇ ਉਸਤਾਂਦ ਕੇ ਸਿਖਣਾ ਚਾਹੇ ਤਾਂ ਉਸਤਾਦ ਕੋਲੋਂ ਸਿਖੇ ਔਰ ਜੋ ਆਦਮੀ ਬਗੈਰ ਉਸਤਾਦ ਕੇ ਸਿਖਣ ਦਾ ਕਰੇਗਾ ਤਾਂ ਓਹ ਗੁਨਾਹਗਾਰ ਹੋਵੇਗਾ ਇਸ ਦਾ ਮਤਲਬ ਏਹ ਹੈ ਕਿ ਜਾਹਲ ਕੇ ਹਥ ਪੇੈਣ ਨਾਲ ਇਮਾਨ ਵਿਚ ਫਰਕ ਆਵੇਗਾ, ਜੋ ਆਦਮੀ ਉਸਤਾਦ ਪਾਸੋਂ ਇਹ ਇਲਮ ਸਿਖੇਗਾ ਓਹ ਜਮੀਰ ਨਾਲ ਦਲੀਲ ਦੇ ਦਸੇਗਾ ਔਰ ਅਹਕਾਮ ਓਹ ਦਸੇਗਾ ਓਹ ਕਦੀ ਝੂਠੇ ਨਾਂ ਹੋਗੇ ਔਰ ਇਸ ਇਲਮ ਦੇ ਵਸੀਲੇ ਨਾਲ ਹਰ ਇਕ ਗਾਇਬ ਅਸਰਾਰ ਮਾਲੂਮ ਹੋ ਸਕਦਾ ਹੈ ।