ਪੰਨਾ:ਰਮਲ ਟੀਚਰ.pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੧੬)

ਚਾਹੀਏ ਕਿ ਰਮਲੀ ਪਰਹੇਜ ਗਾਰ ਹੋਵੇ । ਬਾਤ ਘਟ ਕਰੋ ਪਰਮੇਸ਼ਰ ਦੀ ਬੰਦਗੀ ਕਰੇ ਔਰ ਅਮਾਨਤ ਦਾਰ ਹੋਵੇ ਵਾਲ ਖਾਫ ਨਾ ਬੋਲਦਾ ਹੋਵੈ ਔਰ ਪਾਕ ਸਾਫ ਰਹੇ ਤਦ ਓਹ ਰਮਲੀ ਰਮਲ ਦੇ ਲਾਇਕ ਹੋਵੈਗਾ ਚਾਹੀਦਾ ਹੈ ਕਿ ਰਮਲ ਦੇ ਵੇਲੇ ਰਮਲੀ ਅਤੇ ਪ੍ਰਛਕ ਦੋਵੇਂ ਪਾਕ ਸਾਫ ਹੋਵਨ ਪ੍ਰਛਕ ਨੂੰ ਚਾਹੀਦਾ ਹੈ ਕਿ ਘਰੋਂ ਜਿਸ ਵੇਲੇ ਕਿਸੇ ਪੰਡਿਤ ਯਾ ਰਮਲੀ ਨੂੰ ਯਾ ਜੋਤਸ਼ੀ ਨੂੰ ਸਦਨ ਜਾਵੈ ਯਾ ਕਿਸੇ ਹਕੀਮ ਵਲ ਜਾਵੈ ਤਾਂ ਆਪਨੇ ਘਰੋਂ ਖਾਲੀ ਹੱਥ ਕਦੇ ਨ ਜਾਵੇ । ਕਿਉਂਕਿ ਇਹ ਇਕਤਾ੍ ਦਾਸਗ ਨ ਹੁੰਦਾ ਹੈ ਅਤੇ ਰਮਲੀ ਨੂੰ ਅਥਵਾ ਜੋਤਸ਼ੀ ਤਥਾ ਹਕੀਮ ਨੂੰ ਭੀ ਆਏ ਆਦਮੀ ਕਾ ਯਾਥਾ ਯੋਗ ਆਦਰ ਕਰਨਾ ਉਚਿਤ ਹੈ ਇਹ ਦਿਲ ਵਿਚ ਕਦੀ ਗੁਮਾਨ੍ਰ ਨਾ ਕਰੇ ਕਿ ਮੈਂ ਬਡਾ ਵਿਦਵਾਨ ਹੂੰ । ਰਮਲ ਸੂਰਜ ਉਦੇ ਵੇਲੇ ਉਚਿਤ ਹੈ ਜਾਂ ਸੂਰਜ, ਇਕ ਨੇਜਾ ਉਚਾ ਚੜਕੇ ਆਇਆ ਹੋਵੈ ਮੀਹ